5.3 C
United Kingdom
Friday, March 6, 2026

More

    ਖ਼ੂਨਦਾਨ ਕਰਕੇ ਅਥਾਹ ਖੁਸ਼ੀ ਮਿਲਦੀ ਹੈ- ਸਿੱਕੀ ਝੱਜੀ ਪਿੰਡ ਵਾਲ਼ਾ

    ਇਟਲੀ (ਪੰਜ ਦਰਿਆ ਬਿਊਰੋ)

    ਇਟਲੀ ਤੋਂ “ਪੰਜ ਦਰਿਆ” ਪਰਿਵਾਰ ਦੇ ਸੁਹਿਰਦ ਜੀਅ ਸਿੱਕੀ ਝੱਜੀ ਪਿੰਡ ਵਾਲ਼ਾ ਆਪਣੇ ਆਪ ਵਿੱਚ ਇੱਕ ਸੰਸਥਾ ਵਰਗਾ ਨੌਜਵਾਨ ਹੈ। ਖਬਰਾਂ, ਲੇਖ, ਗੀਤ, ਕਵਿਤਾਵਾਂ ਵੀ ਜੇਕਰ ਓਹ ਆਤਮਿਕ ਖੁਸ਼ੀ ਲਈ ਲਿਖਦਾ ਹੈ ਤਾਂ ਟੇਢੇ ਢੰਗ ਨਾਲ ਹੋਰਨਾਂ ਨੂੰ ਊਰਜਾ ਦੇਣ ਵਾਲੀਆਂ ਗੱਲਾਂ ਹੀ ਲਿਖਦਾ ਨਜ਼ਰੀਂ ਪੈਂਦਾ ਹੈ। ਢਹਿੰਦੀ ਕਲਾ ਵਾਲੇ ਬੋਲ ਉਸ ਲਈ ਬਣੇ ਹੀ ਨਹੀਂ।

    “ਪੰਜ ਦਰਿਆ” ਨੂੰ ਸਿੱਕੀ ਝੱਜੀ ਪਿੰਡ ਵਾਲ਼ਾ ‘ਤੇ ਮਾਣ ਹੈ ਕਿ ਉਹ ਮਹਾਂਮਾਰੀ ਦੇ ਦੌਰ ਵਿੱਚ ਵੀ ਖ਼ੂਨਦਾਨ ਕਰਨ ਹਸਪਤਾਲ ਸਵੈ ਇੱਛਾ ਨਾਲ ਪਹੁੰਚਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਖ਼ੂਨ ਦੀ ਹਸਪਤਾਲਾਂ ਵਿੱਚ ਬੇਹੱਦ ਲੋੜ ਹੋ ਸਕਦੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਵੀ ਹਾਂ, ਖ਼ੂਨਦਾਨ ਜ਼ਰੂਰ ਕਰੀਏ।

    ਅਸੀਂ ਪੰਜ ਦਰਿਆ ਦੀ ਸਮੁੱਚੀ ਟੀਮ ਵੱਲੋਂ ਸਿੱਕੀ ਦੇ ਮਾਨਵਤਾਵਾਦੀ ਕਾਰਜ ਦੀ ਪ੍ਰਸੰਸਾ ਕਰਦਿਆਂ ਮਾਣ ਮਹਿਸੂਸ ਕਰਦੇ ਹਾਂ ਕਿ ਉੱਚੀ ਸੁੱਚੀ ਸੋਚ ਵਾਲੇ ਸਾਥੀਆਂ ਦੇ ਸਾਥ ਨਾਲ ਅੱਗੇ ਵਧ ਰਹੇ ਹਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!