ਰਜਨੀ ਵਾਲੀਆ, ਕਪੂਰਥਲਾ
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਓਸ ਦਿਆਂ ਹੱਕਾਂ ਨੂੰ,
ਵਿਚਾਰਿਆ ਗਿਆ ਏ।
ਜਦੋਂ ਦੁਰਗਾ ਓ ਬਣਜੇ,
ਤਾਂ ਕੱਖ ਨਾ ਵਿਚਾਰੇ।
ਪਾਪੀ ਕਾਲੀ ਜਦੋਂ ਰੂਪ,
ਹੋਵੇ ਉਦੋਂ ਲੱਭਦੇ ਸਹਾਰੇ।
ਓਨੂੰ ਜਦੋਂ ਜਦੋਂ ਵੀ,
ਲਲਕਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਔਰਤ ਇੱਕੋ ਹੀ ਜਨਮ ਚ,
ਕਈ ਰਿਸ਼ਤਿਆਂ ਨੂੰ ਮਾਣਦੀ।
ਓ ਸਿਰੜੀ ਤੇ ਸਿਦਕੀ,
ਹੈ ਮਰਦਾਂ ਦੇ ਹਾਣਦੀ।
ਔਰਤ ਵੱਲੋਂ ਚੰਡੀ ਦਾ ਵੀ,
ਤਾਂ ਰੂਪ ਧਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਜਾਣ ਕੇ ਪੈਰਾਂ ਦੀ ਜੁੱਤੀ,
ਰੱਖਦਾ ਇਨਸਾਨ ਏ।
ਕੜੀਆਂ ਤੇ ਕਵਚਾਂ ਚ,
ਔਰਤ ਦੀ ਜਾਨ ਏ।
ਓਦੇ ਵੱਲੋਂ ਸਭ ਕੁਝ,
ਸਹਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਮਾਂ ਬਣਕੇ ਜਦੋਂ ਵਿਚਰਦੀ,
ਤਾਂ ਬਰਕਤਾਂ ਖਿਲਾਰਦੀ।
ਕਿੰਨੀ ਸੋਹਣੀ ਰਚਨਾ ਏ,
ਇਹ ਮਹਿਕਾਂ ਦੇ ਸੰਸਾਰ ਦੀ।
ਜੱਗ ਔਰਤ ਦੇ ਵੱਲੋਂ ਹੀ,
ਸ਼ਿੰਗਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਸੱਚ ਤੇ ਪਹਿਰਾ ਦਿੱਤਾ ਏ,
ਚੁੱਪ ਦੀ ਜ਼ੁਬਾਨ ਨੇਂ।
ਕੌਮਾਂ ਦਾ ਨਾ ਰੁਸ਼ਨਾਇਆ ਏ,
ਔਰਤ ਦੀ ਸ਼ਾਨ ਨੇਂ।
ਜਦੋਂ ਕਦੀ ਵੀ ਓਨੂੰ,
ਨਾਕਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਓਨੇ ਮਾਰੀਆਂ ਨੇ ਰੀਝਾਂ,
ਤੇ ਮਾਰੇ ਸੱਭੇ ਚਾਅ ਨੇਂ।
ਪਰ ਪਿੱਠ ਨੀ ਵਿਖਾਈ,
ਓਨੂੰ ਰਾਮ ਤੇ ਖੁਦਾ ਨੇਂ।
ਪਤਾ ਨੀ ਓਨੂੰ ਕੀ ਕੀ ਕਹਿ,
ਦੁਰਕਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਭਰ ਲਈ ਉਡਾਰੀ ਓਨੇ,
ਅੰਬਰਾਂ ਦੇ ਵੱਲ ਨੂੰ।
ਸਰ ਕਰਦੀ ਓ ਮੰਜ਼ਿਲਾਂ,
ਸਹਾਰਦੀ ਨਾ ਗੱਲ ਨੂੰ।
ਰਜਨੀ ਨਾਂ ਕਲਪਨਾ ਚਾਵਲਾ,
ਦਾ ਪ੍ਰਚਾਰਿਆ ਗਿਆ ਏ।
ਜਦੋਂ ਜਦੋਂ ਵੀ ਔਰਤ ਨੂੰ,
ਮਾਰਿਆ ਗਿਆ ਏ।
ਓਸ ਦਿਆਂ ਹੱਕਾਂ ਨੂੰ,
ਵਿਚਾਰਿਆ ਗਿਆ ਏ ।