3.4 C
United Kingdom
Sunday, March 8, 2026

More

    ਪੱਤਰਕਾਰ ਵੀਰਪਾਲ ਕੌਰ ਹੰਡਿਆਇਆ ਨੂੰ ਸਦਮਾ, ਪਿਤਾ ਜੀ ਦੀ ਮੌਤ

    ਹੰਡਿਆਇਆ (ਬੰਧਨਤੋੜ ਸਿੰਘ)
    ਕਸਬਾ ਹੰਡਿਆਇਆ ਤੋਂ ਪੱਤਰਕਾਰ ਅਤੇ ਅਜੀਤ ਉਪ ਦਫਤਰ ਦੇ ਬਰਨਾਲਾ ਦੇ ਅਪ੍ਰੇਟਰ ਰਹੀ ਵੀਰਪਾਲ ਕੌਰ ਨੂੰ ਉਸ ਸਮੇਂ ਗਹਿਰ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਭੁੱਚਰ ਸਿੰਘ (੬੪) ਦਾ ਕੈਂਸਰ ਦੀ ਬੀਮਾਰੀ ਕਾਰਨ ਬੀਤੇ ਕੱਲ ਦਿਹਾਂਤ ਹੋ ਗਿਆ।

    ਇਸ ਮੌਕੇ ਪਰਿਵਾਰ ਨਾਲ ਸਾਬਕਾ ਪ੍ਰੰਸੀਪਲ ਸੱਕਤਰ ਪੰਜਾਬ ਸ ਦਰਬਾਰਾ ਸਿੰਘ ਗੁਰੂ, ਸਾਬਕਾ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਡਾ ਅਮਨਦੀਪ ਸਿੰਘ ਟੱਲੇਵਾਲ, ਅਵਤਾਰ ਸਿੰਘ ਬੱਬੀ ਰਾਇਸਰ, ਡਾ ਸੰਪੂਰਨ ਸਿੰਘ ਟੱਲੇਵਾਲੀਆ, ਪ੍ਰੈਸ ਕਲੱਬ ਹੰਡਿਆਇਆ ਦੇ ਸਮੂਹ ਪੱਤਰਕਾਰ ਫੌਜਾ ਸਿੰਘ ਚੂੰਘ, ਰਣਧੀਰ ਕੌਸ਼ਲ, ਅਸ਼ਵਨੀ ਕੁਮਾਰ ਆਸ਼ੂ, ਸਾਬਕਾ ਜਿਲ੍ਹਾ ਪ੍ਰਾਧਨ ਰੂਪੀ ਕੌਰ, ਏ ਐਸ ਆਈ ਪ੍ਰਕਾਸ਼ ਸਿੰਘ ਪੱਖੋ ਕਲਾਂ ਤੇ ਜਗਸੀਰ ਸਿੰਘ ਦਾਨਗੜ੍ਹ, ਬਾਬਾ ਕੇਵਲ ਕ੍ਰਿਸ਼ਨ, ਨਿਰਮਲ ਸਿੰਘ ਗੁਰੂ ਕਾਨੂੰਗੋ, ਨਿਹਾਲ ਸਿੰਘ, ਮੱਖਣ ਸਿੰਘ ਮਹਿਰਮੀਆ, ਕੁਲਵੰਤ ਸਿੰਘ ਧਿੰਗੜ, ਜੋਧਾ ਸਿੰਘ ਸੇਖਾ, ਪਰਮਜੀਤ ਸਿੰਘ ਆਦਿ ਸਮੇਤ ਕਸਬਾ ਨਿਵਾਸੀ ਸ਼ਾਮਿਲ ਸਨ। ਅਦਾਰਾ “ਪੰਜ ਦਰਿਆ” ਦੀ ਸਮੁੱਚੀ ਟੀਮ ਭੈਣ ਵੀਰਪਾਲ ਕੌਰ ਦੇ ਦੁੱਖ ਵਿੱਚ ਸ਼ਰੀਕ ਹੁੰਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!