3.4 C
United Kingdom
Sunday, March 8, 2026

More

    ਸਥਾਪਿਤ ਭੰਗੜਚੀ ਤੋਂ ਗਾਇਕ ਬਣਿਆ ਰਵਿੰਦਰ ਰੰਗੂਵਾਲ “ਨਿਭਾਈ ਰੱਖੀਂ ਸੋਹਣਿਆਂ” ਗੀਤ ਨਾਲ ਮੈਦਾਨ ‘ਚ

    ਡਾ. ਸੁਰਜੀਤ ਸਿੰਘ ਭਦੌੜ*


    ਮਿਹਨਤ ਅਤੇ ਬੇ-ਰੋਕ ਜਾਂ ਨਿਰੰਤਰ ਮਿਹਨਤ ਚ ਫਰਕ ਹੁੰਦਾ ਹੈ । ਇਹ ਫਰਕ ਹੁਣ ਰਵਿੰਦਰ ਰੰਗੂਵਾਲ ਦੇ ਮੌਜੂਦਾ ਕੈਰੀਅਰ ਨੂੰ ਦੇਖਦਿਆਂ ਸਪੱਸ਼ਟ ਝਲਕਦਾ ਹੈ । ਉਹ ਇਸ ਕਰਕੇ ਕਿ ਤਿੰਨ ਦਹਾਕੇ ਪਹਿਲਾਂ ਵੀ ਰਵਿੰਦਰ ਜਿੰਨਾਂ ਪੰਜਾਬ ਦੇ ਇਸ ਲੋਕ ਨਾਚ ਨੂੰ ਬਚਾਉਣ ਅਤੇ ਪ੍ਰਸਾਰਨ ਲਈ ਫਿਕਰਮੰਦ ਸੀ ਐਨ ਅੱਜ ਵੀ ਓਵੇ ਹੀ ਹੈ । ਹੁਣ ਤਾਂ ਜਦੋਂ ਉਹ ਗਲੇ ਵਿੱਚ ਢੋਲ ਲਮਕਾ ਕੇ ਯੂਰਪ ਵਰਗੇ ਦੇਸ਼ਾਂ ਵਿੱਚ ਗੋਰੀਆਂ ਨੂੰ ਢੋਲ ਦੀ ਤਾਲ ਤੇ ਭੰਗੜੇ ਦੀ ਤਾਲ ਸਿਖਾ ਰਿਹਾ ਹੁੰਦਾ ਹੈ ਤਾਂ ਸੱਚਮੁੱਚ ਇਸ ਪੰਜਾਬੀ ਨੌਜਵਾਨ ਦੇ ਮਾਣ ਹੁੰਦਾ ਹੈ । ਉਹਨੂੰ ਜਾਨਣ ਵਾਲੇ ਜਾਣਦੇ ਹਨ ਕਿ ਤਿੰਨ ਦਹਾਕੇ ਪਹਿਲਾਂ ਸੱਭਿਆਚਾਰਕ ਹਲਕਿਆਂ ਵਿੱਚ ਰਵਿੰਦਰ ਇੱਕ ਸਥਾਪਿਤ ਭੰਗੜਚੀ ਸੀ, ਜਿਹੜਾ ਕੁਝ ਸਾਲਾਂ ਵਿੱਚ ਇੱਕ ਸਥਾਪਿਤ ਭੰਗੜਾ ਕੋਚ ਜਾਣਿਆ ਜਾਣ ਲੱਗਾ। ਭੰਗੜੇ ਦੀ ਕੋਚਿੰਗ ਦਿੰਦਿਆਂ ਉਹ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਯੁਵਕ ਮੇਲਿਆਂ ਵਿੱਚ ਨਿਰਣਾਇਕ ਦੀ ਭੂਮਿਕਾ ਅਦਾ ਕਰਦਾ ਦੇਖਿਆ ਜਾਂਦਾ ਸੀ । ਪਰ ਹੁਣ ਉਹਦੀ ਆਵਾਜ ਵਿੱਚ ਆਏ ਨਵੇਂ ਗੀਤ “ ਨਿਭਾਈਂ ਰੱਖੀ ਸੋਹਣਿਆਂ ” ਨੇ ਉਹਦੀ ਬਹੁ-ਪੱਖੀ ਸ਼ਖਸ਼ੀਅਤ ਨੂੰ ਨਵੇਂ ਸਿਰੇ ਤੋਂ ਜਾਨਣ ਦੀ ਉਤਸੁਕਤਾ ਪੈਦਾ ਕੀਤੀ ਹੈ । ਇੱਕ ਤੋਂ ਬਾਅਦ ਇੱਕ ਸੱਭਿਆਚਾਕਤ ਗਾਣਿਆਂ ਦੀ ਪੇਸ਼ਕਾਰੀ ਤੋਂ ਬਾਅਦ ਰੰਗੂਵਾਲ ਹੁਣ ਨਾਚ ਮਾਹਿਰ ਤੋਂ ਇਲਾਵਾ ਫਿਲਮਸਾਜ, ਗੀਤਕਾਰ ਅਤੇ ਗਾਇਕ ਵਜੋਂ ਸਥਾਪਿਤ ਨਾਮ ਬਣ ਗਿਆ ਹੈ । ਜੀਆ ਕਾਦਰੀ ਦੇ ਲਿਖੇ ਇਸ ਗਾਣੇ ਦੀ ਪੇਸ਼ਕਾਰੀ ਦੀ ਖਾਸੀਅਤ ਇਹ ਹੈ ਕਿ ਇਸ ਗਾਣੇ ਦੇ ਬਾਕੀ ਕੰਮ ਭਾਵ ਨਿਰਦੇਸ਼ਣ ਅਤੇ ਸੰਗੀਤ ਰੰਗੂਵਾਲ ਦੁਆਰਾ ਖੁਦ ਤਿਆਰ ਕੀਤਾ ਗਿਆ ਹੈ । ਇਸ ਗਾਣੇ ਦੇ ਫਿਲਮਾਂਕਣ ਵਿੱਚ ਵੀ ਉਹਦੀ ਬਹੁ-ਦੇਸ਼ੀ ਪ੍ਰਸਾਰ ਦੀ ਮੰਸ਼ਾਂ ਦਿਸਦੀ ਹੈ ਕਿਉਂਕਿ ਗੀਤ ਦੇ ਸਾਰੇ ਲਫਜਾਂ ਨੂੰ ਸਕਰੀਨ ਤੇ ਅੰਗਰੇਜੀ ਭਾਸ਼ਾ ਵਿੱਚ ਦਰਸਾਇਆ ਗਿਆ ਹੈ । ਇਹ ਉਹਦਾ ਪਹਿਲਾ ਗਾਣਾ ਨਹੀਂ ਪਰ ਗਾਇਕੀ ਦੇ ਨਾਲ ਨਾਲ ਸੰਗੀਤਕਾਰ ਵਾਲੇ ਉਸਦੇ ਰੰਗ ਨੇ ਉਹਦੀ ਸਾਲਾਂ ਬੱਧੀ ਮਿਹਨਤ ਦੇ ਰੰਗਾਂ ਨੂੰ ਉਜਾਗਰ ਕਰ ਦਿੱਤਾ ਹੈ। ਗਾਣੇ ਦੇ ਜਿਕਰ ਰਾਹੀਂ ਰਵਿੰਦਰ ਦੀ ਗੱਲ ਇਸ ਲਈ ਕਰਨੀ ਬਣ ਜਾਂਦੀ ਹੈ ਕਿਉਂਕਿ ਉਸ ਦੇ ਗਾਏ ਗਾਣੇ ਉਹਦੀ ਵਰਿਆਂ ਦੀ ਸੱਭਿਆਚਾਰਕ ਸੰਜੀਦਗੀ ਨੂੰ ਨਾਪਣ ਦਾ ਜਰੀਆ ਲੱਗਦੇ ਹਨ । ਇਸ ਗਾਣੇ ਤੋ ਪਹਿਲਾਂ ਰਿਲੀਜ ਹੋਏ ਉਹਦੇ ਗਾਣੇ ਅਸੀਂ ਸਰਦਾਰ ਹਾਂ, ਟਰੱਕ ਡਰਾਈਵਰ,ਜੋੜੀ,ਤੇਰੀ ਯਾਦ,ਉਹਦੀ ਸੱਭਿਆਚਾਰਕ ਪਵਿੱਤਰਤਾ ਅਤੇ ਲੋਕ ਸੰਗੀਤ ਦੇ ਪ੍ਰਸਾਰ ਅਤੇ ਪ੍ਰਚਾਰ ਦੇ ਉਹਦੇ ਰਵੱਈਏ ਦਾ ਪ੍ਰਮਾਣ ਬਣੇ ਹਨ ।
    ਪੰਮੀ ਬਾਈ ਤੋਂ ਵਾਂਗ ਰਵਿੰਦਰ ਵੀ ਗਾਇਕੀ ਚ ਆਇਆ ਪਰ ਇਹਦੀ ਭਿੰਨਤਾ ਇਹ ਹੈ ਕਿ ਭੰਗੜਚੀ ਅਤੇ ਗਾਇਕ ਤੋਂ ਬਿਨਾਂ ਦੁਨੀਆਂ ਦੇ 31 ਦੇਸ਼ਾਂ ਵਿੱਚ ਪੰਜਾਬੀ ਲੋਕ ਨਾਚ ਅਤੇ ਸੱਭਿਆਚਾਰ ਨੂੰ ਪ੍ਰਸਾਰਨ ਦਾ ਸਿਹਰਾ ਰਵਿੰਦਰ ਸਿਰ ਹੀ ਜਾਂਦਾ ਹੈ। ਉਹਦੀ ਲਗਨ ਦਾ ਇਹ ਸਿੱਟਾ ਹੈ ਕਿ ਪੰਜਾਬੀ ਲੋਕ ਨਾਚ ਅਤੇ ਸੰਗੀਤ ਨੂੰ ਪ੍ਰਫੁਲਤ ਕਰਨ ਲਈ ਰਵਿੰਦਰ ਦੁਆਰਾ 25 ਸਾਲ ਪਹਿਲਾਂ ਸਥਾਪਿਤ ਕੀਤੀ ਗਈ ਪੰਜਾਬ ਕਲਚਰਲ ਸੁਸਾਇਟੀ ਅੱਜ ਵੀ ਵਿਸ਼ਵ ਭਰ ਵਿੱਚ ਪੰਜਾਬੀ ਸੱਭਿਆਚਾਰ ਦੇ ਪ੍ਰਸਾਰ ਲਈ ਕਾਰਜਸ਼ੀਲ ਹੈ । ਇਸ ਸੁਸਾਇਟੀ ਦੇ ਬੈਨਰ ਥੱਲੇ ਰਵਿੰਦਰ ਨੇ ਕਨੇਡਾ, ਆਸਟਰੀਆ, ਦੁਬਈ ਆਦਿ ਮੁਲਕਾਂ ਵਿੱਚ ਲੋਕ ਨਾਚ, ਲੋਕ ਸਾਜ, ਲੋਕ ਸੰਗੀਤ ਅਤੇ ਸ਼ਖਸੀਅਤ ਵਿਕਾਸ ਦੀਆਂ ਵਰਕਸ਼ਾਪਾਂ ਲਗਾ ਕੇ ਵਿਦੇਸ਼ਾਂ ਵਿੱਚ ਵਸਦੀ ਪੰਜਾਬੀ ਪੀੜੀ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਕੰਮ ਕੀਤਾ ਹੈ। ਰਵਿੰਦਰ ਨੇ ਆਪਣੇ ਗੀਤਾਂ ਨੂੰ ਵਿਰਾਸਤ ਦੇ ਰੰਗ ਨਾਮੀਂ ਇੱਕ ਪੁਸਤਕ ਦੇ ਰੂਪ ਵਿੱਚ ਵੀ ਸੰਗ੍ਰਿਹਤ ਕੀਤਾ ਹੈ। ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਸਤਕਾਰਨ ਲਈ ਰਵਿੰਦਰ ਵਧਾਈ ਦਾ ਪਾਤਰ ਹੈ ।
    *98884-88060

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!