9.8 C
United Kingdom
Friday, August 21, 2026

More

    ਨਵੇਂ ਕਲੇਸ਼ਾਂ ਨੂੰ ਜਨਮ ਦੇਵੇਗੀ ਸ਼ਰਾਬ ਦੀ ਹੋਮ ਡਿਲੀਵਰੀ

    ਗੁਰਦਾਸਪੁਰ (ਪੰਜ ਦਰਿਆ ਬਿਊਰੋ)

    ਪੰਜਾਬ ਸਮੇਤ ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਣ ਠੱਪ ਪਏ ਲੋਕਾਂ ਦੇ ਕਾਰੋਬਾਰਾਂ ਦੇ ਦੌਰ ਵਿਚ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਸਬੰਧ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਬੇਸ਼ੱਕ ਪਿਆਕੜਾਂ ਦੇ ਚਿਹਰੇ ਤਾਂ ਖਿੜ ਗਏ ਹਨ ਪਰ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਹੇ ਆਮ ਲੋਕ ਸ਼ਰਾਬ ਦੀ ਵਿਕਰੀ ਅਤੇ ਹੋਮ ਡਿਲਿਵਰੀ ਦੇ ਕੀਤੇ ਜਾ ਰਹੇ ਫੈਸਲੇ ਨੂੰ ਲੈ ਨਾ ਸਿਰਫ ਹੈਰਾਨ ਸਗੋਂ ਇਸ ਨਾਲ ਲੋਕ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਚੁੱਕ ਰਹੇ ਹਨ।

    ਇਸ ਮੌਕੇ ਲੋਕਾਂ ਦਾ ਸਭ ਤੋਂ ਵੱਡਾ ਦਾਅਵਾ ਅਤੇ ਤਰਕ ਇਹ ਹੈ ਕਿ ਜਦੋਂ ਸਮਾਜ ਦਾ ਹਰੇਕ ਵਰਗ ਅਤੇ ਕਾਰੋਬਾਰ ਇਸ ਵਾਇਰਸ ਕਾਰਣ ਪ੍ਰਭਾਵਿਤ ਹੈ ਅਤੇ ਹਰੇਕ ਛੋਟੇ ਵੱਡੇ ਵਿਅਕਤੀ ਨੂੰ ਆਪਣੀ ਜ਼ਿੰਦਗੀ ‘ਚ ਬਦਲਾਅ ਕਰਨਾ ਪਿਆ ਹੈ ਤਾਂ ਸ਼ਰਾਬੀਆਂ ਨੂੰ ਸ਼ਰਾਬ ਮੁਹੱਈਆ ਕਰਵਾ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਲੋਕ ਇਹ ਦਾਅਵਾ ਕਰ ਰਹੇ ਹਨ ਕਿ ਇਸ ਵਾਇਰਸ ਕਾਰਣ ਲੋਕਾਂ ਦੀ ਸ਼ਾਨੋ-ਸ਼ੌਕਤ ਸਮੇਤ ਹਰੇਕ ਆਦਤ ‘ਚ ਤਬਦੀਲੀ ਆਈ ਹੈ ਅਤੇ ਪਿਛਲੇ ਕਰੀਬ ਇਕ ਮਹੀਨੇ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣ ਕਾਰਣ ਕਈ ਲੋਕਾਂ ਨੇ ਸ਼ਰਾਬ ਤੋਂ ਬਿਨਾਂ ਰਹਿਣਾ ਵੀ ਸਿਖ ਲਿਆ ਹੈ। ਅਜਿਹੀ ਸਥਿਤੀ ‘ਚ ਜੇਕਰ ਸਰਕਾਰ ਕੁਝ ਦਿਨ ਹੋਰ ਠੇਕੇ ਸਖ਼ਤੀ ਨਾਲ ਬੰਦ ਰੱਖਦੀ ਤਾਂ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਇਸ ਦੇ ਚੁੰਗਲ ‘ਚੋਂ ਨਿਕਲ ਸਕਦੇ ਸਨ। ਹੁਣ ਮੁੜ ਠੇਕੇ ਖੁੱਲ੍ਹਣ ਨਾਲ ਜਿਥੇ ਅਜਿਹੇ ਲੋਕਾਂ ਦੀ ਚਾਂਦੀ ਹੋ ਜਾਵੇਗੀ, ਉਸ ਦੇ ਉਲਟ ਕਈ ਘਰਾਂ ਵਿਚ ਕਲੇਸ਼ ਅਤੇ ਆਰਥਿਕ ਸਮੱਸਿਆਵਾਂ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!