ਮੋਗਾ (ਮਿੰਟੂ ਖੁਰਮੀ)
ਪਿਛਲੇ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੇ ਲੌਕਡਾੳੁਨ ਕਾਰਨ ਅਤੇ ਸਰਕਾਰ ਦੇ ਨਾਕਿਸ ਪ੍ਰਬੰਧਾਂ ਦੀ ਵਜ੍ਹਾ ਕਰਕੇ ਮਿਹਨਤਕਸ ਲੋਕਾਂ, ਛੋਟੇ ਦੁਕਾਨਦਾਰਾਂ , ਕਿਸਾਨਾਂ ਅਤੇ ਮਜਦੂਰਾਂ ਨੂੰ ਰੋਜ-ਮਰਾ ਦੀਅਾਂ ਲੋੜਾਂ ਪੂਰੀਅਾਂ ਕਰਨ ਲੲੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਅਾ ਹੈ, ਖਾਸ ਕਰਕੇ ਸਿਹਤ ਸੇਵਾਵਾਂ ਦੇ ਖੇਤਰ ਅੰਦਰ ਦਰਪੇਸ਼ ਸਮੱਸਿਅਾਵਾਂ ਬਾਰੇ ਵਿਚਾਰ ਚਰਚਾ ਕਰਦੇ ਹੋੲੇ ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ ਦੇ ਸੂਬਾੲੀ ਅਾਗੂਅਾਂ ਧੰਨਾ ਮੱਲ ਗੋੲਿਲ, ਕੁਲਵੰਤ ਰਾਏ ਪੰਡੋਰੀ, ਅੈਚ ਅੈਸ ਰਾਣੂ, ਸੁਰਜੀਤ ਸਿਂੰਘ, ਗੁਰਮੇਲ ਸਿਂੰਘ ਮਾਛੀਕੇ , ਜਸਵਿੰਦਰ ਭੋਗਲ ਅਤੇ ਮਲਕੀਤ ਥਿੰਦ ਵੱਲੋਂ ਪ੍ਰੈਸ ਬਿਅਾਨ ਜਾਰੀ ਕਰਦੇ ਹੋੲੇ ਕਿਹਾ ਗਿਅਾ ਕਿ ਸਰਕਾਰੀ ਹਸਪਤਾਲਾਂ ਵੱਲੋਂ ਲੰਮਾਂ ਸਮਾਂ ਬੰਦ ਰੱਖੀ ਗੲੀ ਓ.ਪੀ.ਡੀ ਅਤੇ ਪ੍ਰਾੲੀਵੇਟ ਹਸਪਤਾਲਾਂ ਵੱਲੋ ਵੀ ਮਰੀਜਾਂ ਲੲੀ ਬੰਦ ਕੀਤੇ ਗੲੇ ਦਰਵਾਜਿਅਾਂ ਕਾਰਨ ਲੋਕਾਂ ਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਅਾ ਹੈ। ਸਭ ਤੋਂ ਵੱਧ ੲਿਸ ਦਾ ਸੰਤਾਪ ਗਰਭਵਤੀ ਮਹਿਲਾਵਾਂ ਨੇ ਭੋਗਿਅਾ ਹੈ।
ੲਿਨ੍ਹਾਂ ਸਾਰੀਅਾਂ ਹੀ ਸਮੱਸਿਅਾਵਾਂ ਵਾਰੇ ਸਰਕਾਰ ਦੇ ਬੋਲੇ ਕੰਨਾਂ ਤੱਕ ਅਾਵਾਜ ਪਹੁੰਚਾੳੁਣ ਦੇ ੲਿਰਾਦੇ ਨਾਲ ਜਥੇਬੰਦੀ ਵੱਲੋਂ ਮਿਤੀ 16 ਮੲੀ ਦਿਨ ਸਨੀਵਾਰ ਨੂੰ ਪੰਜਾਬ ਭਰ ਦੇ ਬਲਾਕ ਪੱਧਰ ਤੇ ਲੌਕ-ਡਾੳੁਨ ਦੀ ਪਾਲਣਾ ਕਰਦੇ ਹੋੲੇ ਜਥਾ ਸੰਭਵ ਰੋਸ ਪ੍ਰਦਰਸਨ ਕੀਤਾ ਜਾਵੇਗਾ। ਸਮੂਹ ਬਲਾਕਾਂ ਦੇ ਅਾਗੂਅਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਾਪੋ ਅਾਪਣੇ ੲਿਲਾਕੇ ਦੇ ਜਨਤਕ ਜਥੇਬੰਦੀਅਾਂ ਦੇ ਅਾਗੂਅਾਂ ਨਾਲ ਰਾਬਤਾ ਕਾਇਮ ਕਰਕੇ ੲਿਸ ਰੋਸ ਪ੍ਰਦਰਸਨ ਵਿੱਚ ਸਮੂਲੀਅਤ ਕਰਵਾੲੀ ਜਾਵੇ।