ਸਿਹਤ ਕੇਦਰ ਨਿਹਾਲ ਸਿੰਘ ਵਾਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਨਰਸ ਦਿਵਸ
ਮੋਗਾ (ਮਿੰਟੂ ਖੁਰਮੀ)
ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਮੋਗਾ ਦੇ ਇੱਕ ਹੋਰ ਕਰੋਨਾ ਵਾਇਰਸ ਸਬੰਧੀ ਨਮੂਨੇ ਦਾ ਨਤੀਜਾ ਨੇਗੇਟਿਵ ਆਇਆ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਰਹਿਣ ਅਤੇ ਬਹੁਤ ਜਰੂਰੀ ਕੰਮ ਹੋਣ ਲਈ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਆਮ ਜਨਤਾ ਬਾਹਰ ਜਾਣ ਸਮੇ ਮਾਸਕ, ਦਸਤਾਨੇ ਅਤੇ ਸੇਨੇਟਾਈਜਰ ਦੀ ਵਰਤੋ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰਗੜ੍ਹ ਕਾਲਜ ਰੋਡੇ ਵਿਖੇ ਸਥਿਤ ਇਕਾਂਤਵਾਸ ਵਿੱਚ ਰਹਿ ਰਹੇ 55 ਸ਼ਰਧਾਲੂਆਂ ਨੂੰ ਉਨ੍ਹਾਂ ਦੇ ਕਰੋਨਾ ਸਬੰਧੀ ਰਿਪੋਰਟ ਨੇਗੇਟਿਵ ਆਉਣ ਤੇ ਉਨ੍ਹਾਂ ਨੂੰ ਘਰ ਭੇਂਜ ਦਿੱਤਾ ਗਿਆ ਹੈ।
ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦੀ ਟੀਮ ਨੇ ਡਰੋਲੀ ਭਾਈ ਸਿਹਤ ਕੇਦਰ ਦਾ ਦੌਰਾ ਕੀਤਾ। ਵਿਸ਼ਵ ਸਿਹਤ ਸੰਗਠਨ ਦੀ ਨੁਮਾਇੰਦਗੀ ਕਰਦੀ ਸ੍ਰੀਮਤੀ ਮੇਘਾ ਨੇ ਸਿਹਤ ਵਿਭਾਗ ਵੱਲੋ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ ਵੱਖ ਸਿਹਤ ਕੇਦਰਾਂ ਵਿੱਚ ਮਮਤਾ ਦਿਵਸ ਮਨਾਇਆ ਗਿਆ ਜਿਸ ਤਹਿਤ ਮੁਢਲੀ ਸਿਹਤ ਕੇਦਰ ਡਰੋਲੀ ਭਾਈ ਵਿਖੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਿੰਦਰ ਸਰਮਾਂ ਨੇ ਬੱਚੇ ਨੂੰ ਪੋਲੀਓ ਦੀ ਬੂੰਦ ਪਿਲਾ ਕੇ ਇਸ ਦਿਵਸ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਕਮਿਊਨਿਟੀ ਸਿਹਤ ਕੇਦਰ ਕੋਟ ਈਸੇ ਖਾਂ ਵਿਖੇ ਵੀ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਡਾ. ਹਰਿੰਦਰ ਸ਼ਰਮਾਂ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਹੀ ਬਾਕੀ ਸਾਰੀਆਂ ਸਿਹਤ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ ਤਾਂ ਜੋ ਆਮ ਜਨਤਾ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਦੂਜੇ ਪਾਸੇ ਕਮਿਊਨਿਟੀ ਸਿਹਤ ਕੇਦਰ ਨਿਹਾਲ ਸਿੰਘ ਵਾਲਾ ਵਿਖੇ ਅੰਤਰਤਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ ਜਿਸ ਵਿੱਚ ਨਰਸਾਂ ਵੱਲੋ ਕਰੋਨਾ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ।
ਨਿਹਾਲ ਸਿੰਘ ਵਾਲੀ ਵਿਖੇ ਅੱਜ ਸਾਰੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿਹੜੀਆਂ ਦੁਕਾਨਾਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਦੇ ਹੁਕਮਾਂ: ਅਨੁਸਾਰ ਵਾਰੀ ਤੋ ਬਗੈਰ ਖੁੱਲ੍ਹੀਆਂ ਹੋਈਆਂ ਸਨ ਉਨ੍ਰਾਂ ਨੂੰ ਬੰਦ ਕਰਵਾਇਆ ਗਿਆ।