3.5 C
United Kingdom
Sunday, March 8, 2026

More

    ਜਵਾਬ ਤੇਰੇ ਵੱਲੋਂ

    ਦੁੱਖਭੰਜਨ ਰੰਧਾਵਾ
    ਸਾਡਾ ਟੁੱਟ ਗਿਆ ਯਾਰਾ ਓਏ,
    ਖਵਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ,
    ਜਵਾਬ ਤੇਰੇ ਵੱਲੋਂ।

    ਤੂੰ ਕੀ ਹੋਇਆ ਸੀਗਾ ਢਿੱਲਾ,
    ਰੂਹ ਵੀ ਢਿੱਲੀ ਹੋ ਗਈ।
    ਬੇਕਦਰਾ ਤੂੰ ਕਦਰ ਨਾ ਜਾਣੀਂ,
    ਅੱਖ ਗਿੱਲੀ ਹੋ ਗਈ।
    ਗਿਆ ਪੈਰਾਂ ਥੱਲੇ ਮਿੱਧਿਆ,
    ਗੁਲਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਸੀ ਜੋ ਦਿਲ ਵਿੱਚ ਮੇਰੇ
    ਤੈਨੂੰ ਸਾਫ ਸਾਫ ਕਿਹਾ।
    ਸੀ ਲੱਗਾ ਮੈਨੂੰ ਵੀ ਤਾਂ ਏਹੀ
    ਨਹੀਂ ਕੋਈ ਤੇਰੇ ਜਿਹਾ।
    ਸਾਥੋਂ ਪੈਂਦਾ ਨਈਂ ਗਿਆ
    ਭੇਜਿਆ ਨਕਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਮੈਂ ਗੌਨਾਂ ਵਾਂ ਤੇ ਲਗਦਾ
    ਨੀ ਸੁਰ ਮੇਰਾ ਉੱਚਾ।
    ਹਾਂ ਸ਼ਕਲੋਂ ਮੈਂ ਜੂਠਾ ਭਾਵੇਂ
    ਪਰ ਦਿਲ ਦਾ ਹਾਂ ਸੁੱਚਾ।
    ਮੇਰੀ ਰੂਹ ਦੀ ਤਾਰ ਛੇੜੇ
    ਭੇਜੀ ਰਬਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਸਾਡੀ ਆਉਣੀਂ ਜਾਣੀਂ ਮੁੱਕੀ
    ਸਾਡੀ ਧੁੱਪ ਛਾਂ ਵੀ ਬੰਦ।
    ਓ ਵੀ ਬੈਠ ਗਏ ਭੁਲਾ ਕੇ
    ਜਿਹੜੇ ਜਾਣਦੇ ਸੀ ਚੰਦ।
    ਦੁੱਖ ਬਣ ਬਹਿ ਗਿਆ ਏ
    ਚੌਧਰੀ ਨਵਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਜਦੋਂ ਜਦੋਂ ਅਸੀਂ ਪੀਣੀਂ ਸਾਡੇ
    ਸਾਹ ਈ ਉਦੋਂ ਆਉਣੇ ਨੇਂ।
    ਜੇ ਮੌਕਾ ਦੇਈਏ ਗਵਾ ਤਾਂ
    ਪਿੱਛੋਂ ਪੈਂਦੇ ਪਛਤਾਉਣੇਂ ਨੇਂ।
    ਆਵੇ ਸਾਨੂੰ ਇੱਕ ਤੋਹਫਾ ਨੀਂ
    ਸ਼ਰਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਨੀ ਮੈਂ ਜਿੰਦਗੀ ਦੀ ਕਾਪੀ ਦਾ
    ਹਾਂ ਓ ਕਾਲਾ ਪੰਨਾਂ।
    ਜਿੰਨੇਂ ਬੀਜਿਆ ਕਮਾਦ ਪਰ
    ਚੂਪਿਆ ਨਈਂ ਗੰਨਾਂ।
    ਕੋਈ ਰੋਜ਼ ਹੀ ਤਾਂ ਲਾਇਆ
    ਜਾਂਦੈ ਹਿਸਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਨੀਂ ਮੈਂ ਫੱਟ ਕਿੰਨੇ ਖਾਧੇ ਤੇ
    ਮੈਂਡੇ ਇਲਾਜ ਕਿੰਨੇ ਹੋਏ।
    ਤੂੰ ਜੇਹੜੀ ਛੇੜ ਲਵੇਂ ਤਾਰ
    ਓਈਓ ਤਾਰ ਭੁਬੀਂ ਰੋਏ।
    ਮੇਰਾ ਸੂਲੀ ਚਾੜ ਦਿੱਤਾ ਗਿਆ
    ਰੁੱਖ ਦਾ ਦਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    ਦੁੱਖਭੰਜਨ ਨੂੰ ਪੁੱਛੀਂ ਓ
    ਕਿਉਂ ਖੜਦਾ ਨੀ ਕਿਤੇ।
    ਰੁੱਖਾ ਰੁੱਖਾ ਹੋਈ ਜਾਂਦੈ,
    ਕਿਉਂ ਵੜਦਾ ਨੀ ਕਿਤੇ
    ਸਾਨੂੰ ਇੱਕ ਵਾਰੀ ਮਿਲਜੇ,
    ਸਵਾਬ ਤੇਰੇ ਵੱਲੋਂ।
    ਸਾਨੂੰ ਆਇਆ ਨਈਂ ਕੱਲ ਦਾ

    0351920036369

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!