4.6 C
United Kingdom
Sunday, April 20, 2025

More

    ਕਲਮ ਦਾ ਧਨੀ ਹੈ ਜਸਵਿੰਦਰ ਸਿੰਘ ਰੁਪਾਲ

    ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

    ਜਸਵਿੰਦਰ ਸਿੰਘ ਰੁਪਾਲ

    ਸਾਹਿਤਕ ਤੇ ਸਭਿਆਚਾਰਕ ਹਲਕਿਆ ਵਿਚ ਜਸਵਿੰਦਰ ਸਿੰਘ ਰੁਪਾਲ ਨਾਂਓਂ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ। ਪੰਜਾਬੀ ਮਾਂ-ਬੋਲੀ ਦੇ ਵਫ਼ਾਦਾਰ, ਸੁਹਿਰਦ, ਤਪੱਸਵੀਆਂ ਅਤੇ ਪੁਜਾਰੀਆਂ ਦੀ ਮੂਹਰਲੀ ਕਤਾਰ ਦੇ ਸਿਰ-ਕੱਢ ਨਾਂਵਾਂ ਵਿਚ ਬੋਲਦਾ ਹੈ ਉਨਾਂ ਦਾ ਨਾਂਉਂ। ਇੱਕ ਮੁਲਾਕਾਤ ਦੌਰਾਨ ਰੁਪਾਲ ਜੀ ਨੇ ਦੱਸਿਆ ਕਿ ਕਲਮ ਨਾਲ਼ ਉਨਾਂ ਦੀ ਸਾਂਝ ਕਾਲਜ ਦੌਰਾਨ ਪੜਦਿਆਂ ਐਨੀ ਪੀਡੀ ਪੈ ਗਈ ਸੀ ਕਿ ਕਾਲਜ ਦੌਰਾਨ ਉਨਾਂ ਨੂੰ ਕਾਲਜ-ਮੈਗਜੀਨ ਦਾ ਐਡੀਟਰ ਹੋਣ ਦਾ ਮਾਣ ਪ੍ਰਾਪਤ ਰਿਹਾ। ਇਨਾਂ ਦੀ ਵਿੱਦਿਅਕ ਯੋਗਤਾ ਅਤੇ ਉਚ-ਡਿਗਰੀਆਂ ਦੀ ਗੱਲ ਕਰੀਏ ਤਾਂ ਉਹ ਬੀ. ਐਸ. ਸੀ., ਬੀ.ਐਡ., ਐਮ.ਏ. ਪੰਜਾਬੀ, ਅੰਗਰੇਜ਼ੀ, ਅਰਥ-ਸ਼ਾਸ਼ਤਰ, ਜਨ-ਸੰਚਾਰ, ਮਨੋਵਿਗਿਆਨ), ਦੋ ਸਾਲਾ ਸਿੱਖ ਮਿਸ਼ਨਰੀ ਕੋਰਸ (ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ), ਦੋ ਸਾਲਾ ਧਰਮ ਅਧਿਐਨ ਪੱਤਰ ਵਿਹਾਰ ਕੋਰਸ (ਸ਼੍ਰੋ. ਗੁ. ਪ੍ਰ. ਕ., ਅੰਮ੍ਰਿਤਸਰ) ਪਾਸ ਹਨ।

    ਪੜਾਈ ਖਤਮ ਕਰ ਕੇ ਰੁਪਾਲ ਜੀ ਅਧਿਆਪਨ ਦੇ ਕਿੱਤੇ ਨਾਲ ਜੁੜ ਗਏ।  1987 ਤੋਂ 2012 ਤੱਕ ਸਾਇੰਸ ਮਾਸਟਰ ਦੇ ਤੌਰ ਤੇ ਅਤੇ 2012 ਤੋਂ ਲੈਕਚਰਾਰ (ਅਰਥ ਸ਼ਾਸ਼ਤਰ) ਸ. ਸ. ਸ. ਸਕੂਲ, ਭੈਣੀ ਸਾਹਿਬ, (ਲੁਧਿਆਣਾ) ਅਤੇ ਅੱਜ ਕਲ ਸ. ਸ. ਸ. ਸ. ਕਟਾਣੀ ਕਲਾਂ ਵਿਖੇ ਸੇਵਾ ਨਿਭਾ ਰਹੇ ਹਨ।

     ਰੋਜੀ-ਰੋਟੀ ਦਾ ਮਸਲਾ ਹੱਲ ਹੋ ਗਿਆ ਤਾਂ ਹੋਰ ਵੀ ਸਰਗਰਮੀ ਨਾਲ ਕਲਮ ਨੂੰ ਹਾਣੀ ਬਣਾ ਕੇ ਸਾਹਿਤਕ ਸਫ਼ਰ ਉਤੇ ਨਿਕਲ ਤੁਰੇ। ਇਸ ਹਰਫ਼ਨਮੌਲਾ ਸਖ਼ਸ਼ੀਅਤ ਨੂੰ ਓਸ ਮਾਲਕ ਦੀ ਐਸੀ ਬਖਸ਼ੀਸ਼ ਹਾਸਲ ਹੈ ਕਿ ਉਹ ਗ਼ਜ਼ਲ, ਗੀਤ, ਕਵਿਤਾ, ਹਾਇਕੂ, ਰੁਬਾਈ, ਕਹਾਣੀ ਆਦਿ ਦੇ ਨਾਲ-ਨਾਲ ਪੁਸਤਕਾਂ ਦੇ ਰਿਵਿਊ ਅਤੇ ਮੁੱਖ-ਬੰਦ ਆਦਿ ਸਾਹਿਤ ਦੀ ਹਰ ਵਿਧਾ ਵਿਚ ਪੂਰਨ ਨਿਪੁੰਨਤਾ ਹਾਸਲ ਹੈ।

    ਜ਼ਿੰਦਗੀ ਦੇ ਕਦਮ-ਕਦਮ ਤੇ ਕਾਮਯਾਬੀਆਂ ਖੱਟਦੇ, ਅਨਗਿਣਤ ਸਟੇਜ਼ਾਂ ਤੋਂ ਮਾਨ-ਸਨਮਾਨ ਆਪਣੀ ਝੋਲ਼ੀ ਪੁਆ ਚੁੱਕੇ ਰੁਪਾਲ ਜੀ ਦੀ ਸਾਹਿਤਕ ਤੇ ਸਭਿਆਚਾਰਕ ਜੀਵਨ ਦੀ ਗੱਲ ਚੱਲੀ ਤਾਂ ਉਨਾਂ ਦੱਸਿਆ ਕਿ ਉਹ 1983 ਤੋਂ ਲਿਖਦੇ ਆ ਰਹੇ ਹਨ। ਲਿਖਣ ਖੇਤਰ ਵਿੱਚ ਗ਼ਜ਼ਲ, ਗੀਤ, ਕਵਿਤਾ, ਹਾਇਕੂ, ਕਹਾਣੀ, ਮਿੰਨੀ ਕਹਾਣੀ, ਲੇਖ, ਅਲੋਚਨਾ, ਮੁਖ ਬੰਦ ਆਦਿ ਹੁਣ ਤੱਕ ਦੇਸ਼ ਅਤੇ ਵਿਦੇਸ਼ ਦੇ ਲੱਗਭੱਗ ਸਾਰੇ ਅਖ਼ਬਾਰਾਂ ਅਤੇ 40-45 ਦੇ ਕਰੀਬ ਮੈਗਜ਼ੀਨਾਂ ਵਿੱਚ ਛਪ ਚੁੱਕੇ ਅਤੇ ਛਪ ਰਹੇ ਹਨ। ਮੁੱਖ ਰੂਪ ਵਿੱਚ ਗ਼ਜ਼ਲਾਂ ਲਿਖੀਆਂ ਸਨ, ਪਰ ਹੁਣ ਲੱਗਭੱਗ ਹਰ ਰੂਪ ਹੀ ਲਿਖਿਆ ਜਾ ਰਿਹਾ ਹੈ।

    ਗ਼ਜ਼ਲਾਂ ਅਤੇ ਕਵਿਤਾਵਾਂ ਦੀਆਂ ਸਾਂਝੀਆਂ ਪੁਸਤਕਾਂ ਵਿੱਚੋਂ ਜ਼ਿਕਰ ਯੋਗ ਹਨ, “’ਸਾਡੇ ਰਾਹ ਦਸੇਰੇ’ (ਸਾਂਝਾ ਗ਼ਜ਼ਲ ਸੰਗ੍ਰਹਿ (ਸੰਪਾ: ਕੁਲਦੀਪ ਸਿੰਘ ਅਰਸ਼ੀ), “’ਪੰਜਾਬੀ ਗ਼ਜ਼ਲ’” (ਸੰਪਾ: ਚਾਨਣ ਗੋਬਿੰਦਪੁਰੀ), ‘“ਆਤਮਾ ਦੀ ਪੀੜ’ (ਸਾਹਿਤ ਸਭਾ ਭੈਣੀ ਸਾਹਿਬ), “’ਕਲਮਾਂ ਦੇ ਸਿਰਨਾਵੇਂ’, ‘ਵਿਰਸੇ ਦੇ ਪੁਜਾਰੀ’ ਅਤੇ “’ਰੰਗ-ਬਰੰਗੀਆਂ ਕਲਮਾਂ’, (ਸ੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ (ਰਜ਼ਿ:), ‘ਫੁੱਲਾਂ ਭਰੀ ਚੰਗੇਰ’ (ਸੰਪਾ:  ਕਾਬਲ ਵਿਰਕ), ‘“ਮਹਿਫ਼ਿਲ ਸ਼ੇਅਰਾਂ ਦੀ’” (ਸੰਪਾ: ਗੁਰਦਿਆਲ ਰੋਸ਼ਨ), ‘“ਪੰਜਾਬੀ ਹਾਇਕੂ ਰਿਸ਼ਮਾਂ’ ਵਿਚ 50 ਹਾਇਕੂ ਅਤੇ ‘ਇਕੋ ਰਾਹ ਦੇ ਪਾਂਧੀ’ (ਤਾਂਕਾ ਸੰਗ੍ਰਹਿ) ਵਿਚ 50 ਤਾਂਕੇ ਸ਼ਾਮਿਲ (ਸੰਪਾਦਕ ਪਰਮਜੀਤ ਰਾਮਗੜੀਆ), ‘ਕਲਮ 5ਆਬ ਦੀ ਕਾਵਿ 2018’ (ਸੰਪਾ: ਜਸਵਿੰਦਰ ਪੰਜਾਬੀ), ‘ਪੰਜਾਬੀ ਲੋਕਧਾਰਾ ਦਾ ਮੁਹਾਂਦਰਾ’ (ਸੰਪਾ : ਗੁਰਸੇਵਕ ਸਿੰਘ ਧੌਲਾ), ਅਤੇ ‘ਸੂਰਜਾਂ ਦੇ ਵਾਰਿਸ’, (ਸੰਪਾ:  ਗੁਰਪ੍ਰੀਤ ਸਿੰਘ ਥਿੰਦ) ਆਦਿ। 1986 ਦੀ ਸਰਬੋਤਮ ਪੰਜਾਬੀ ਕਵਿਤਾ (ਭਾਸ਼ਾ ਵਿਭਾਗ, ਪੰਜਾਬ, ਪਟਿਆਲਾ) ਵਿੱਚ ਇੱਕ ਗ਼ਜ਼ਲ ਸਰਬੋਤਮ ਕਵਿਤਾ ਵਜੋਂ ਚੁਣੀ ਗਈ। ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਦੀ ਡਾਇਰੈਕਟਰੀ ਵਿੱਚ ਫੋਟੋ ਸਮੇਤ ਜ਼ਿਕਰ। ਜਦ ਕਿ ਕਹਾਣੀਆਂ ਤੇ ਮਿੰਨੀ ਕਹਾਣੀ -ਪੁਸਤਕਾਂ ਵਿੱਚ, ‘“ਰਾਹ ਦਸੇਰੀਆਂ’  (ਸੰਪਾ: ਕੁਲਦੀਪ ਸਿੰਘ ਅਰਸ਼ੀ), ‘ਸੰਧੂਰੀ ਕਲਮਾਂ’  (ਸੰਪਾ: ਡਾ.ਗੁਰਚਰਨ ਸਿੰਘ ਸੇਕ) ‘“ਕੀਮੇ ਦੇ ਕੋਫ਼ਤੇ’  (ਸੰਪਾ: ਡਾ.ਅਜੀਤ ਸਿੰਘ) ‘ਕਹਾਣੀ ਅੱਗੇ ਤੁਰਦੀ ਗਈ’ ”(ਸੰਪਾ: ਜਗਤਾਰ ਸਿੰਘ ਦਿਓਲ) ਅਤੇ ‘“ਮਿੰਨੀ ਕਹਾਣੀ ਸੰਗ੍ਰਹਿ’ (ਸੰਪਾ: ਹਰਭਜਨ ਸਿੰਘ ਖੇਮਕਰਨੀ) ਆਦਿ ਵਰਣਨ ਯੋਗ ਹਨ।

    ਇਵੇਂ ਹੀ ਪੱਤਰ ਸਾਹਿਤ ਦੀ ਪੁਸਤਕ ‘“ਰਿਸ਼ਮਾਂ ਦਾ ਸਿਰਨਾਵਾਂ  (ਸੰਪਾ: ਕੁਲਦੀਪ ਸਿੰਘ ਅਰਸ਼ੀ) ਵਿੱਚ 14 ਪੱਤਰ ਛਪੇ ਹਨ। ਅਲੋਚਨਾਤਮਕ ਲੇਖ ਤੇ ਪੁਸਤਕ ਰੀਵੀਊੂ ਖੇਤਰ ਵਿਚ, ‘ਸੰਤਾਂ ਦੇ ਕੌਤਕ’ (ਵਾਰਤਕ –ਹਰਜਿੰਦਰ ਸਿੰਘ ਸਭਰਾ), ‘ਸਾਡਾ ਬੇੜਾ ਇਉਂ ਗਰਕਿਆ’ (ਲੇਖ ਸੰਗ੍ਰਹਿ -ਇੰਦਰ ਸਿੰਘ ਘੱਗਾ), ‘ਕੌਣ ਤਾਕਤਵਰ- ਕਲਮ ਕਿ ਬੰਦੂਕ’ (ਕਹਾਣੀ ਸੰਗ੍ਰਹਿ -ਤਰਲੋਕ ਮਨਸੂਰ), ‘ਦੇਹਲ਼ੀ ਤੇ ਬੈਠੀ ਉਡੀਕ’ (ਕਾਵਿ ਸੰਗ੍ਰਹਿ -ਸੁਰਿੰਦਰ ਰਾਮਪੁਰੀ), ‘ਪੀੜਾਂ ਤੇ ਪੈੜਾਂ'(ਕਾਵਿ ਸੰਗ੍ਰਹਿ  –ਰਵਨੀਤ ਕੌਰ), ‘ਸੰਦਲੀ ਪੈੜਾਂ’ (ਨਾਰੀ ਹਾਇਕੂ ਸੰਗ੍ਰਹਿ- ਸੰ: ਪਰਮਜੀਤ ਰਾਮਗੜੀਆ) ਆਦਿ ਹਨ। ਇੱਥੇ ਹੀ ਬਸ ਨਹੀਂ, ‘ਨਾਨਕ ਸਾਚੇ ਕਉ ਸਚੁ ਜਾਣ’ ”(ਲੇਖ-ਸੰਗ੍ਰਹਿ) ਅਤੇ ਹੋਰ ਕਈ ਪੁਸਤਕਾਂ ਦੇ ਮੁੱਖਬੰਦ ਲਿਖੇ ਹਨ। …..ਸੰਪਾਦਕੀ ਖੇਤਰ ਵੱਲ ਨਜ਼ਰ ਮਾਰੀਏ ਤਾਂ ਕਾਲਜ਼ ਦੀ ਮੈਗਜ਼ੀਨ ‘ਮੀਰੀ ਪੀਰੀ’ (1985-86), ‘ਸਾਡਾ ਵਿਰਸਾ ਸਾਡਾ ਗੌਰਵ’ (1990-92) ਪਰਚੇ ਦੇ ਸੰਪਾਦਕੀ ਬੋਰਡ ਦੇ ਮੈਂਬਰ, ਸਕੂਲ- ਮੈਗਜ਼ੀਨ ‘ਲੋਅ’ (2013-14), ਇਟਲੀ ਦਾ ‘ਯੂਰਪ ਟਾਈਮਜ਼’ ਅਕਤੂਬਰ 2014 ਤੋਂ ਸਲਾਹਕਾਰ,  ਜ਼ਰਮਨ ਤੋਂ ਨਿਕਲਦੇ ਈ-ਪੇਪਰ, ‘ਪਂਜਾਬੀ ਸਾਂਝ’ ਦੇ ਅਪ੍ਰੈਲ 2017 ਤੋਂ ਬਤੌਰ ਸਹਿ-ਸੰਪਾਦਕ ਮਾਣ ਕਰਨ ਯੋਗ ਸੇਵਾਵਾਂ ਹਨ। ਫਿਰ ਪੇਪਰ ਅਤੇ ਖੋਜ਼-ਭਰਪੂਰ ਲੇਖ-ਲੜੀ ਵਿਚ ਪੁਸਤਕ (ਨਨਕਾਣਾ ਸਾਹਿਬ ਐਜ਼ੂਕੇਸ਼ਨ ਕਾਲਜ, ਕੋਟ ਗੰਗੂ ਰਾਇ ਵਲੋ ਪ੍ਰਕਾਸ਼ਿਤ) (ਸੰਪਾ: ਡਾ.ਬਲਜੀਤ ਕੌਰ) ਵਿਚ ਇਕ ਪੇਪਰ, “’ਲਿੰਗ-ਭੇਦ ਘਟਾਉਣ ਲਈ ਵਿਦਿਆਰਥੀਆਂ ਦੀ ਗਾਈਡੈਂਸ ਅਤੇ ਕਾਊਂਸਲਿੰਗ’” ਛਪਿਆ। ਪੁਸਤਕ, “ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ- ਸਮਕਾਲੀ ਸੰਦਰਭ’” (ਰਾਮਗੜੀਆ ਗਰਲਜ ਕਾਲਜ, ਲੁਧਿਆਣਾ ਵਲੋਂ ਪ੍ਰਕਾਸ਼ਿਤ) (ਸੰਪਾ: ਡਾ.ਇੰਦਰਜੀਤ ਕੌਰ, ਡਾ. ਰਿਪਨਦੀਪ ਕੌਰ) ਵਿੱਚ ਪੇਪਰ “ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ੀ ਰੂਪ’, ਪੁਸਤਕ “’ਜਬੈ ਬਾਣਿ ਲਾਗਯੋ”’ (ਸੰਪਾ : ਪ੍ਰੋ. ਬਲਵਿੰਦਰਪਾਲ ਸਿੰਘ) ਵਿਚ ਲੇਖ, “’ਕਮਿਊਨਿਜ਼ਮ ਦਾ ਗੁਰਮਤਿ ਨਾਲ ਕਿਉਂ ਹੈ ਵਿਰੋਧ’” , ‘ਗੁਰੂ ਨਾਨਕ ਦਾ ਧਰਮ-ਯੁੱਧ’ -(ਸੰਪਾਦਕ ਪ੍ਰੋ. ਬਲਵਿੰਦਰਪਾਲ ਸਿੰਘ) ਵਿਚ ਲੇਖ ‘ਗੁਰੂ ਨਾਨਕ ਦਾ ਚਿੰਤਨ ਅਤੇ ਡੇਰਾਬਾਦ’ : ਪੰਜਾਬੀ ਲੋਕ-ਧਾਰਾ ਗਰੁਪ ਵਲੋ ‘ਪੰਜਾਬੀ ਲੋਕਧਾਰਾ ਦਾ ਮੁਹਾਂਦਰਾ’ ਪੁਸਤਕ ਵਿੱਚ ਕੁਝ ਲੋਕ-ਧਾਰਾ ਨਾਲ ਸੰਬੰਧਿਤ ਲੇਖ : ‘ਜਗਤ ਗੁਰ ਬਾਬਾ’ (ਪੰਜਾਬੀ ਸੱਥ ਵਾਰਸਾਲ, ਯੂ. ਕੇ.ਵਲੋਂ ਪ੍ਰਕਾਸ਼ਿਤ) ਵਿਚ ਲੇਖ ‘ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ’ ਛਪਿਆ। ਇਸੇ ਪੁਸਤਕ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਵੀ ਛਾਪੇ ਗਏ।

    ਰੇਡਿਓ ਖੇਤਰ ਵਿਚ, ‘ਹਰਮਨ ਰੇਡਿਓ’ ਆਸਟਰੇਲੀਆ ਤੋਂ ਪ੍ਰੋਗਰਾਮ ‘“ਦਿਲ ਤੋਂ”’ ਵਿੱਚ ਮਿੰਨੀ ਕਹਾਣੀ ਲੇਖਕ ਵਜੋਂ : ‘ਕੌਮੀ ਆਵਾਜ਼ ਰੇਡਿਓ’ ਆਸਟਰੇਲੀਆ’ ਤੋਂ ਇੰਟਰਵਿਊ । (ਇੰਟਰਵਿਊ ਕਰਤਾ : ਕੁਲਜੀਤ ਕੌਰ ਗਜ਼ਲ) ਆਦਿ ਇੱਕ ਲੰਬੀ ਲਿਸਟ ਹੈ ਰੁਪਾਲ ਜੀ ਦੀਆਂ ਮਾਣ-ਮੱਤੀਆਂ ਸੇਵਾਵਾਂ ਦੀ।

    ਪੰਜਾਬੀ ਸਾਹਿਤ ਦੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਵਿਚ ਦਿਨ ਰਾਤ ਇਕ ਕਰਨ ਵਾਲੇ ਜਸਵਿੰਦਰ ਸਿੰਘ ਰੁਪਾਲ ਜੀ ਤੋਂ ਪੰਜਾਬੀ ਮਾਂ-ਬੋਲੀ ਨੂੰ ਢੇਰ ਸਾਰੀਆਂ ਆਸਾਂ ਤੇ ਉਮੀਦਾਂ ਹਨ।  ਰੱਬ ਕਰੇ !  ਵਿਰਸੇ ਦੀ ਸਾਂਭ-ਸੰਭਾਲ ਅਤੇ ਇਸਦਾ ਮੂੰਹ-ਮੁਹਾਂਦਰਾਂ ਸਵਾਰਨ ਵਿਚ ਲੱਗੇ ਹੋਏ ਇਸ ਕਲਮ ਦੇ ਧਨੀ ਜਸਵਿੰਦਰ ਸਿੰਘ ਰੁਪਾਲ ਨੂੰ ਲਗਾਤਾਰ ਜੁਟੇ ਰਹਿਣ ਦਾ ਮਾਲਕ ਹੋਰ ਵੀ ਬਲ ਬਖਸ਼ੇ !

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!