ਰਾਜਵਿੰਦਰ ਰੌਂਤਾ, ਨਿਹਾਲ ਸਿੰਘ ਵਾਲਾ
ਭਾਜਪਾ ਆਗੂ ਅਸ਼ੋਕ ਸਰੀਨ ਵੱਲੋਂ ਡਾਕਟਰਾਂ ਦਾ ਮਨੋਬਲ ਡੇਗਣ ਵਾਲੀ ਸ਼ਬਦਾਵਲੀ ਵਰਤਣ ਤੋਂ ਖਫ਼ਾ ਹੋਏ ਨਿਹਾਲ ਸਿੰਘ ਵਾਲਾ ਨਾਲ ਸੰਬੰਧਤ ਜਨਤਕ ਜਥੇਬੰਦੀਆਂ ਦੇ ਵਫ਼ਦ ਡੀਐਸਪੀ ਨਿਹਾਲ ਸਿੰਘ ਵਾਲਾ ਨੂੰ ਮਿਲਿਆ। ਥਾਣੇ ਦਾ ਘਿਰਾਊ ਕਰਨ ਦੀ ਚੇਤਾਵਨੀ ਦਿੰਦਿਆਂ ਸਰੀਨ ਵਿਰੁੱਧ ਮੁੱਕਮਦਾਂ ਦਰਜ ਕਰਵਾਉਣ ਦੀ ਮੰਗ ਕੀਤੀ।
ਡੀਐਸਪੀ ਮਨਜੀਤ ਸਿੰਘ ਢੇਸੀ ਨੂੰ ਮਿਲਣ ਪਿੱਛੋਂ ਗੱਲਬਾਤ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਕਰਮਜੀਤ ਕੋਟਕਪੂਰਾ,ਸੀਪੀਆਈ ਦੇ ਕੁਲਦੀਪ ਭੋਲਾ ਨੇ ਕਿਹਾ ਕਿ ਭਾਜਪਾ ਆਗੂ ਅਸ਼ੋਕ ਸਰੀਨ ਨੇ ਕਿਹਾ ਸੀ ਕਿ ਕਰੋਨਾ ਮਹਾਂਮਾਰੀ ਨਾਲ ਲੜਨ ਵਿੱਚ ਡਾਕਟਰ ਤੇ ਸਾਇੰਸਦਾਨ ਫ਼ੇਲ ਹੋ ਗਏ ਹਨ। ਅਜਿਹਾ ਕਹਿਣਾ ਡਾਕਟਰਾਂ ਦਾ ਮਨੋਬਲ ਤੋੜਨ ਦਾ ਕੋਝਾ ਯਤਨ ਕੀਤਾ ਹੈ। ਉਹਨਾਂ ਡਾਕਟਰਾਂ ਸਿਹਤ ਵਿਭਾਗ ਨੂੰ ਸਲਾਮ ਕਰਦਿਆਂ ਸਰੀਨ ਖਿਲਾਫ਼ ਆਈਪੀਸੀ ਧਾਰਾ 499 ਤਹਿਤ ਮੁਕੱਦਮਾਂ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਹਨਾਂ ਦੱਸਿਆ ਕਿ ਡਾ ਹਰਗੁਰਪ੍ਰਤਾਪ ਸਿੰਘ ਵੱਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸਰੀਨ ਖਿਲਾਫ਼ ਸਰੀਨ ਸ਼ਿਕਾਇਤ ਦਰਜ ਕਰਵਾਈ ਸੀ ਪਰ ਅਮਲ ਨਹੀਂ ਹੋਇਆ। ਜੇਕਰ ਸਰੀਨ ਖਿਲਾਫ਼ ਮੁਕੱਦਮਾਂ ਦਰਜ ਨਾ ਕੀਤਾ ਤਾਂ ਅਗਲੇ ਹਫ਼ਤੇ ਥਾਣੇ ਦਾ ਘਿਰਾਉ ਕਰਨ ਦੀ ਤਰੀਖ ਤਹਿ ਕੀਤੀ ਜਾਵੇਗੀ। ਉਹਨਾਂ ਸ਼ਿਵ ਸੈਨਾ ਦੇ ਰਜੀਵ ਟੰਡਨ,ਅਮਿਤ ਅਰੋੜਾ ਵੱਲੋਂ ਗਾਇਕ ਰਣਜੀਤ ਬਾਵਾ ਦਾ ਮੂੰਹ ਕਾਲਾ ਕਰਨ ਲਈ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਨ ਵਾਲਿਆਂ ਅਤੇ ਬਾਵਾ ਦੇ ਮਾਤਾ ਪਿਤਾ ਬਾਰੇ ਅਪ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ਼ ਸ਼ਿਕਾਇਤ ਕਰਦਿਆਂ ਕਿਹਾ ਕਿ ਇਹ ਫ਼ਿਰਕੂ ਵੰਡੀਆਂ ਪਾਉਣ ਤੇ ਗਰੀਬ ਭੋਲੇਭਾਲੇ ਲੋਕਾਂ ਨੂੰ ਜੁਰਮ ਵੱਲ ਸ਼ਹਿ ਦੇਣ ਦੀ ਭੈੜੀ ਸੋਚ ਹੈ। ਇਸ ਸਮੇਂ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਜੀਵਨ ਸਿੰਘ ਬਿਲਾਸਪੁਰ,ਰਿਟਾਇਰਡਪੈਨਸ਼ਨਰ ਯੂਨੀਅਨ ਦੇ ਕਾ ਲਾਲ ਸਿੰਘ, ਇਨਕਲਾਬੀ ਲੋਕ ਮੋਰਚਾ ਦੇ ਦਰਸ਼ਨ ਸਿੰਘ ਤੂਰ,ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈਸਿੰਘ ਢੁੱਡੀਕੇ,ਸ਼ਹੀਦ ਭਾਈ ਜੈਤਾ ਸਿੰਘ ਮਿਸ਼ਨ ਤੋਂ ਸੁਖਮੰਦਰ ਸਿੰਘ ਗੱਜਣਵਾਲਾ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਡਾ ਗੁਰਮੇਲ ਮਾਂਛੀਕੇ,ਇਨਕਲਾਬੀ ਕਵੀਸ਼ਰੀ ਜਥਾ ਅਮਰਜੀਤ ਪ੍ਰਦੇਸੀ ਰਸੂਲਪੁਰ,ਰਜਿੰਦਰ ਰਿਆੜ,ਪਰਮਪਾਲ ਰੂਬੀ,ਕਮਲਜੀਤ ਦੌਧਰ,ਰਜਿੰਦਰ ਸਿੰਘ ਲੋਪੋ ਅਤੇ ਅਮਨਪ੍ਰੀਤ ਲੋਪੋ ਆਦਿ ਨੇ ਡੀਐਸਪੀ ਮਨਜੀਤ ਸਿੰਘ ਨੂੰ ਤੁਰੰਤ ਤੇ ਸਖਤ ਕਾਰਵਈ ਕਰਨ ਦੇ ਅਦੇਸ਼ ਦੇਣ ਦੀ ਅਪੀਲ ਕੀਤੀ।