ਸੰਗੀਤਕ ਖੇਤਰ ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਹੀ ਮੈਂਬਰ ਡੀ ਜੇ ਵਾਲੇ, ਭੰਗੜੇ ਵਾਲੇ ਮੁੰਡੇ ਕੁੜੀਆਂ, ਸਟੇਜ ਸੈਕਟਰੀ, ਅਪਰੇਟਰ, ਆਰਗਨੇਜਰ, ਅੈੱਲ ਡੀ ਬਾਲ ਵਾਲੇ, ਤੇ ਟੈਕਸੀ ਚਾਲਕ ਆਦਿ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਮਾਲਵਾ ਵਿਰਾਸਤ ਕਲਾ ਮੰਚ ਰਜਿ ਬਠਿੰਡਾ ਪੰਜਾਬ ਦੇ ਵੱਲੋਂ ਕੀਤੀ ਪ੍ਰੈਸ ਕਾਨਫਰੰਸ
ਬਠਿੰਡਾ (ਮੀਤ ਮਨਤਾਰ)
ਮਾਲਵਾ ਵਿਰਾਸਤ ਕਲਾ ਮੰਚ ਰਜਿ ਬਠਿੰਡਾ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਅੱਜ ਸ੍ਰ ਜਗਤਾਰ ਸਿੰਘ ਸਿੱਧੂ ਤੇ ਵਾਈਸ ਚੇਅਰਮੈਨ ਰਮਨਦੀਪ ਮੰਗਾ ਦੀ ਰਹਿਨੁਮਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਸੀਨੀਅਰ ਮੀਤ ਪ੍ਰਧਾਨ ਆਨੰਦ ਰਿੰਕੂ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਟੀ, ਬੂਟਾ ਜੈਲਦਾਰ, ਚੇਅਰਮੈਨ ਅੈਂਕਰ ਅਸੋਸੀਏਸ਼ਨ -ਸੋਨੂੰ ਅਰੋੜਾ, ਸੰਦੀਪ ਕੁਮਾਰ ਅੈਂਕਰ ਪ੍ਰਧਾਨ , ਸੋਨੂੰ ਕਾਲਾਂਵਾਲੀ ਬਲਾਕ ਪ੍ਰਧਾਨ, ਜੱਸਾ ਭਗਤਾ, ਅਨੰਦ, ਰਵੀ ਸ਼ਰਮਾ, ਲੱਕੀ ਸ਼ਾਹ ਜਨਰਲ ਸਕੱਤਰ ਭੰਗੜਾ ਕਲਚਰਲ ਯੂਨੀਅਨ ਨੇ ਸਰਕਾਰ ਤੋਂ ਕੁਝ ਅਹਿਮ ਮੰਗਾਂ ਰੱਖੀਆਂ। ਮਾਲਵਾ ਵਿਰਾਸਤ ਕਲਾ ਮੰਚ ਦੇ ਪ੍ਰਧਾਨ ਜਗਤਾਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਲੌਕਡਾਉਨ ਤੋਂ ਬਾਅਦ ਸਰਕਾਰ ਨੇ ਕਰਫਿਊ ਤੋਂ ਢਿੱਲ ਦਿੰਦਿਆਂ ਬਹੁਤ ਸਾਰੇ ਕੰਮਾਂਕਾਰਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਵਿੱਚ ਵੱਖ ਵੱਖ ਕੰਮਕਾਜ ਵਾਲੀਆ ਦੁਕਾਨਾਂ ਖੋਲ ਦਿੱਤੀਆਂ ਨੇ ਜੋ ਆਪਣੀ ਰੋਜ਼ੀ ਰੋਟੀ ਕਮਾਉਣ ਲੱਗ ਪਏ ਹਨ ਪਰ ਸੰਗੀਤ ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਕੰਮ ਜਿਵੇਂ ਕਿ ਡੀਜੇ ਤੇ ਮੈਰਿਜ਼ ਪੈਲਸ ਦਾ ਕੰਮਕਾਜ ਠੱਪ ਹੈ। ਇਹਨਾਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਇਸ ਕਿੱਤੇ ਨਾਲ ਸਬੰਧਤ ਮੈਂਬਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਸਾਡੇ ਇਸ ਮਹਿਕਮੇ ਨੂੰ ਸਰਕਾਰ ਕਿਸੇ ਵੀ ਕੈਟਾਗਿਰੀ ਵਿਚ ਨਹੀਂ ਰੱਖ ਰਹੀ ਜਿਆਦਾਤਰ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸ਼ਹਿਰਾਂ ਦੇ ਵਿੱਚ ਕਿਰਾਏ ਦੇ ਮਕਾਨਾਂ, ਦਫਤਰਾਂ, ਗੁਦਾਮਾਂ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਸੰਸਥਾ ਦੇ ਪ੍ਰਧਾਨ ਨੇ ਦੱਸਿਆ ਜਦ ਕਿ ਅਸੀਂ ਸਮਾਜ ਦੇ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਹਾਂ ਹਰ ਖੁਸ਼ੀ ਦੇ ਮੌਕੇ ਡਾਂਸ ਕਰਨ ਵਾਲੇ ਮੁੰਡੇ ਤੇ ਕੁੜੀਆਂ ਅਤੇ ਡੀਜੇ ਦੀ ਲੋੜ ਹੁੰਦੀ ਹੈ ਏਥੋਂ ਤੱਕ ਕਿ ਭੋਗ ਪਾਉਣ ਵੇਲੇ ਵੀ ਡੀਜੇ ਵਾਲੇ ਸਪੀਕਰ ਦੀ ਜਰੂਰਤ ਪੈਂਦੀ ਹੈ ਪਰ ਅੱਜ ਸਾਡੀਆਂ ਹੀ ਖੁਸ਼ੀਆ ਨੂੰ ਗ੍ਰਹਿਣ ਲੱਗ ਚੁੱਕਾ ਹੈ ਘਰ ਦਾ ਖਰਚ ਚਲਾਉਣ ਤੋਂ ਅਸਮਰੱਥ ਹੋ ਗਏ ਹਾਂ ਸਰਕਾਰ ਦੇ ਨਿਸਚਿਤ ਸਮੇਂ ਅਨੁਸਾਰ ਸਾਰੇ ਹੀ ਆਪੋ ਆਪਣੇ ਕੰਮਾਂਕਾਰਾਂ ਤੇ ਪਰਤ ਰਹੇ ਨੇ ਪਰ ਸਾਡੇ ਕਿੱਤੇ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਜਦਕਿ ਸਾਡੇ ਘਰਾਂ ਦੇ ਖਰਚੇ ਆਮ ਪਬਲਿਕ ਦੀ ਤਰ੍ਹਾਂ ਨੇ ਅਤੇ ਕਾਰੋਬਾਰ ਬਿਲਕੁਲ ਬੰਦ ਪਿਆ ਹੈ ਮਕਾਨਾਂ, ਦਫਤਰਾਂ ਤੇ ਡੀਜੇ ਵਾਲੇ ਗੁਦਾਮਾਂ ਦਾ ਕਿਰਾਇਆ ਕਰਜੇ ਦੀਆਂ ਕਿਸ਼ਤਾਂ ਰਾਸ਼ਨ ਪਾਣੀ ਦਾ ਖਰਚ ਆਦਿ ਰੋਜ਼ਾਨਾ ਦੀ ਜਿੰਦਗੀ ਵਿੱਚ ਲੋੜੀਂਦੇ ਸਮਾਨ ਕਿਸੇ ਪਾਸਿਓਂ ਕੋਈ ਮੱਦਦ ਦੀ ਆਸ ਨਜ਼ਰ ਨਹੀਂ ਆ ਰਹੀ ਸਰਕਾਰ ਵੱਲੋਂ ਸੂਬੇ ਵਿੱਚ ਆਮ ਲੋਕਾਂ ਨੂੰ ਤਾਂ ਰਾਸ਼ਨ ਮੁੱਹਈਆ ਕਰਵਾਇਆ ਜਾ ਰਿਹਾ ਹੈ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਰਾਸ਼ਨ ਦੇਣ ਆਏ ਸਰਕਾਰ ਦੇ ਮੋਹਤਬਰ ਵਿਅਕਤੀ ਕਿਰਾਏਦਾਰ ਕਹਿਕੇ ਪਾਸਾ ਵੱਟ ਜਾਂਦੇ ਨੇ
ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਵੀ ਸਮਾਜ ਦਾ ਹਿੱਸਾ ਹਾਂ ਅਸੀਂ ਵੀ ਵੋਟ ਤੰਤਰ ਪ੍ਰਣਾਲੀ ਵਿੱਚ ਆਉਂਦੇ ਹਾਂ ਕਿਰਪਾ ਕਰਕੇ ਜੇਕਰ ਸੋਸ਼ਲ ਡਿਸਟੈਂਸਿੰਗ ਨੂੰ ਮੱਦੇ ਨਜ਼ਰ ਰੱਖਦਿਆਂ ਸਾਡਾ ਇਹ ਕਿੱਤਾ ਚਲਾਉਣ ਦੀ ਇਜਾਜ਼ਤ ਨਹੀਂ ਤਾਂ ਸਾਡੇ ਬਿਜਲੀ ਦੇ ਬਿੱਲ, ਕਿਸੇ ਵੀ ਕਿਸਮ ਦੇ ਲੋਨ ਦੀਆਂ ਕਿਸ਼ਤਾਂ ਜਨਵਰੀ ਤੱਕ ਬਿਨਾਂ ਵਿਆਜ਼ ਦਰਾਂ ਦੇ ਅੱਗੇ ਪਾ ਦਿੱਤੀਆਂ ਜਾਣ ਅਤੇ ਸਾਨੂੰ ਘਰਾਂ ਦੇ ਵਿੱਚ ਸਰਕਾਰ ਰਾਸ਼ਨ ਮੁੱਹਈਆ ਕਰਵਾਏ
ਇਸ ਮੌਕੇ ਤੇ ਮਾਲਵਾ ਵਿਰਾਸਤ ਕਲਾ ਮੰਚ ਦੇ ਵਲੰਟੀਅਰ ਦੀਪੂ ਸਿੰਗਲਾ, ਵਿਕਾਸ ਗਰੋਵਰ, ਗੁਰਜੰਟ ਸਿੰਘ, ਜੱਗੀ, ਜੀਤ ਬਰਾੜ, ਜੱਗਾ ਭੁੱਲਰ, ਰਵੀ ਮਲੋਟ, ਭੋਲਾ ਧਰਮਪੁਰਾ, ਭਿੰਦਰ ਸੰਗਤ ਮੰਡੀ , ਹਰਮਨ , ਅਮਨਾ ਆਦਿ ਸ਼ਾਮਿਲ ਹੋਏ ।