3.4 C
United Kingdom
Sunday, March 8, 2026

More

    ਉਹ ਬਹੁਤ ਕੁਝ ਸੀ

    ਗੁਰਭਜਨ ਗਿੱਲ

    ਵੱਡੀ ਸਾਰੀ ਧਰਤੀ ਸੀ
    ਕਿਸੇ ਲਈ ਨੀਲਾ ਆਸਮਾਨ
    ਸਿਰ ਤੇ ਧਰਿਆ ਬਾਬਲ ਦਾ ਹੱਥ ਸੀ
    ਕਿਸੇ ਵਾਸਤੇ ਸੁਪਨਿਆਂ ਦਾ ਥਾਲ
    ਬਹੁਤਿਆਂ ਲਈ ਵੱਡੀ ਸਾਰੀ ਬੁੱਕਲ ਸੀ
    ਅਨੇਕ ਰੱਖਣਿਆਂ ਵਾਲਾ ਬੈਂਕ ਲਾਕਰ
    ਬੜਿਆਂ ਲਈ ਰੁਜ਼ਗਾਰ ਦੀ ਪੌੜੀ
    ਪਰ ਵਿਰਲਿਆਂ ਲਈ ਆਸਥਾ ਕੇਂਦਰ।
    ਖ਼ਾਨਗਾਹੇ ਬਲਦਾ ਮੱਧਮ ਚਿਰਾਗ

    ਉਹ ਕਿਸੇ ਲਈ ਵੀ ਓਪਰਾ ਨਹੀਂ ਸੀ।
    ਵੱਡੀ ਸਾਰੀ ਪੋਟਲੀ ਚੋਂ ਸੁਪਨੇ ਕੱਢਦਾ
    ਤੇ ਪੂਰੇ ਕਰਨ ਲਈ ਬਲ ਬੁੱਧ ਵੰਡਦਾ।
    ਰਿਸ਼ਤਿਆਂ ਦੀਆਂ ਤੰਦਾਂ ਜੋੜਦਾ।

    ਲੋਕ ਸੰਗੀਤ ਦੀ ਪਨੀਰੀ ਬੀਜਦਾ
    ਲਗਾਤਾਰ ਜਲ ਤਰੌਂਕਦਾ
    ਉਡਾਰ ਕਰਦਾ ਤੇ ਫੁਰਰਰਰਰ ਆਖ
    ਅੰਬਰਾਂ ਨੂੰ ਸੌਂਪਦਾ ਪਾਰਸ ਛੋਹ ਬਖ਼ਸ਼ ਕੇ।
    ਜਹਾਨੋਂ ਜਾਣ ਵੇਲੇ ਵੀ
    ਇਤਿਹਾਸ ਦੀ ਚਿੰਤਾ ਸੀ।
    ਚੱਲ ਬਈ ਨਿੰਦਰਾ ਖੋਲ੍ਹ ਦੇ ਜਿੰਦਰਾ।
    ਜੰਗਾਲੀਆਂ ਯਾਦਾਂ ਨੁੰ ਹਵਾ ਲੁਆਈਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!