11.4 C
United Kingdom
Sunday, June 7, 2026

More

    ਦਿਲ ਮੇਰੇ ਦੇ ਵਿਹੜੇ

    ਦੁੱਖਭੰਜਨ ਰੰਧਾਵਾ

    ਲੋਕੋ ਦਿਲ ਮੇਰੇ ਦੇ ਵਿਹੜੇ ਵਿੱਚ,
    ਸ਼ਾਲਾ ਉੱਗੀ ਇੱਕ ਮਿਠਾਸ।
    ਘੜੀਆਂ ਪਲਾਂ ਚ ਜਗਾ ਬਣਾ,
    ਗਈ ਦਿਲ ਦੇ ਮਹਿਲੀਂ ਖਾਸ।
    ਹੁਣ ਤਾਂ ਦਿਲ ਨੇਂ ਰੱਖ ਲਈ ਏ,
    ਉਸ ਉੱਤੇ ਇੱਕ ਆਸ।
    ਮੈਂ ਕੱਖ ਨੀ ਕਹਿੰਦਾ ਓਦੋਂ ਵੀ ਓਹਨੂੰ,
    ਮੇਰਾ ਜਦੋਂ ਖਾ ਰਈ ਹੁੰਦੀ ਮਾਸ।
    ਪਹਿਲਾਂ ਨਾਲੋਂ ਹੁਣ ਫਰਕ ਪਿਆ ਏ,
    ਕਦੇ ਕਦੇ ਦੇਂਦੀ ਏ ਧਰਵਾਸ।
    ਦਿਲ ਲੱਗਿਆ ਰਹਿੰਦੈ ਹੁਣ ਮੇਰਾ,
    ਨਿੱਤ ਰਇੰਦਾ ਨਈਂ ਮੈਂ ਉਦਾਸ।
    ਜਿੰਨਾ ਵੀ ਓ ਮੈਨੂੰ ਖਿੱਚਕੇ ਰੱਖਦੀ,
    ਮੇਰੀ ਓਨੀ ਹੀ ਵਧੇ ਪਿਆਸ।
    ਓ ਵੀ ਦਿਨ ਤਾਂ ਆ ਕੇ ਰਹਿਣੈ,
    ਜਦੋਂ ਬੰਦਾ ਬਣ ਜਾਣੈਂ ਲਾਸ਼।
    ਅਸਾਂ ਤਾਲੋਂ ਪਤਾਲੋਂ ਲੱਭ ਲਿਆ ਏ,
    ਰੂਹ ਲਈ ਇੱਕ ਖਿਡੌਣਾ,
    ਦੁੱਖਭੰਜਨਾਂ,
    ਬਿਨ ਸਾਹਾਂ ਦੇ ਬੰਦਾ ਵੀ ਤਾਂ,
    ਮਾਰਨ ਲਗਦੈ ਬਾਸ।

    ਦੁੱਖਭੰਜਨ ਰੰਧਾਵਾ
    035920036369
    ਪੁਰਤਗਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!