3.4 C
United Kingdom
Sunday, March 8, 2026

More

    ਕੋਵਿਡ-19 ਬਾਰੇ ਪੰਜਾਬ ਸਰਕਾਰ ਦਾ ਮੀਡੀਆ ਬੁਲੇਟਿਨ (11 ਮਈ 2020)

    ਅੱਜ 54 ਨਵੇਂ ਕੇਸ ਸਾਹਮਣੇ ਆਏ, ਕੁੱਲ ਕੇਸਾਂ ਦੀ ਗਿਣਤੀ 1877 ਹੋਈ।

    ਪੰਜਾਬ ਵਿੱਚ ਕੋਰੋਨਾ ਦੇ ਅੱਜ ਨਵੇਂ 54 ਕੇਸ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1877 ਹੋ ਗਈ। ਅੱਜ ਸਾਹਮਣੇ ਆਏ ਨਵੇਂ 54 ਕੇਸਾਂ ਵਿੱਚੋਂ ਜਲੰਧਰ ਵਿੱਚ 13, ਮਾਨਸਾ ਵਿੱਚ 12, ਫਤਹਿਗੜ• ਸਾਹਿਬ ਵਿੱਚ 11, ਗੁਰਦਾਸਪੁਰ ਵਿੱਚ 6, ਮੋਗਾ ਤੇ ਲੁਧਿਆਣਾ ਵਿੱਚ 2-2, ਤਰਨ ਤਾਰਨ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਰੋਪੜ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 1-1 ਕੇਸ ਸਾਹਮਣੇ ਆਏ। ਅੱਜ 2 ਮਰੀਜ਼ ਠੀਕ ਹੋ ਕੇ ਘਰ ਪਰਤੇ।
    ਹੁਣ ਤੱਕ ਸੂਬੇ ਵਿੱਚ 42306 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ•ਾਂ ਵਿੱਚੋਂ 39870 ਦੀ ਰਿਪੋਰਟ ਆ ਗਈ। 1877 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 37993 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 2436 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। ਹੁਣ ਤੱਕ 168 ਮਰੀਜ਼ ਠੀਕ ਹੋਏ ਹਨ ਜਦੋਂ ਕਿ 31 ਦੀ ਮੌਤ ਹੋਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!