3.8 C
United Kingdom
Friday, March 6, 2026

More

    ਸਕਾਟਲੈਂਡ ਦੀ ਪੁਲਿਸ ‘ਤੇ ਹੋਏ 100 ਤੋਂ ਵੱਧ ਕੋਰੋਨਾ ਨਾਲ ਸਬੰਧਤ ਹਮਲੇ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਨਵੇ ਅੰਕੜਿਆਂ ਅਨੁਸਾਰ ਸਕਾਟਲੈਂਡ ਦੀ ਪੁਲਿਸ ਫੋਰਸ ਉੱਤੇ 100 ਤੋਂ ਜ਼ਿਆਦਾ ਕੋਰੋਨਾਵਾਇਰਸ ਨਾਲ ਸਬੰਧਤ ਹਮਲਿਆਂ ਦਾ ਮਾਮਲਾ ਸਾਹਮਣੇ ਆਇਆ ਹੈ। ਫਰੰਟ ਲਾਈਨ ਅਧਿਕਾਰੀਆਂ ਅਤੇ ਵਰਕਰਾਂ ਨੂੰ ਜਾਣਬੁੱਝ ਕੇ ਵਿਸ਼ਾਣੂ ਦੇ ਸੰਚਾਰਨ ਅਤੇ ਗਾਲਾਂ ਕੱਢਣ, ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਕੁਝ ਮਾਮਲਿਆਂ ਵਿੱਚ ਸਟਾਫ ਉੱਪਰ ਥੁੱਕਿਆ ਤੇ ਖੰਘਿਆ ਵੀ ਹੈ। ਸਕਾਟਲੈਂਡ ਪੁਲਿਸ ਨੇ 24 ਮਾਰਚ ਤੋਂ 18 ਅਪ੍ਰੈਲ ਦੇ ਵਿਚਕਾਰ ਅਜਿਹੇ 100 ਤੋਂ ਵੱਧ ਅਪਰਾਧ ਦਰਜ ਕੀਤੇ ਹਨ। ਡਿਪਟੀ ਚੀਫ ਕਾਂਸਟੇਬਲ ਫਿਓਨਾ ਟੇਲਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਅਤੇ ਸਟਾਫ, NHS ਸਟਾਫ ਅਤੇ ਲੋਕਾਂ ਦੀ ਰੱਖਿਆ ਅਤੇ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਉਹਨਾਂ ਉੱਪਰ ਹੋ ਰਹੇ ਇਸ ਤਰ੍ਹਾਂ ਦੇ ਹਮਲੇ ਨੂੰ ਅਪਮਾਨਜਨਕ ਅਤੇ ਘਿਣਾਉਣੇ ਹਨ ਅਤੇ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!