ਰਾਜਵਿੰਦਰ ਰੌਂਤਾ
ਸਵੇਰੇ ਸਵੇਰੇ ਚਾਹ ਫੜਾਉਣ ਆਈ ਪੋਤੀ ਦੇ ਨਾਲ ਨੂੰਹ ਪੁੱਤ ਵੀ ਆ ਗਏ। ਮਾਂ ਦੇ ਨਾਲ ਲੱਗ ਕੇ ਬੈਠ ਗਏ।
-“ਪੁੱਤ ਸਿੰਮੂ ਸਾਡੀ ਫੋਟੋ ਕਰ।”
-“ਅੱਜ ਫੋਟੋਆਂ ਕਿਵੇਂ?”, ਮਾਂ ਨੇ ਹੈਰਾਨ ਹੁੰਦੇ ਪੁਛਿਅਾ।
-“ਦਾਦੀ ਅੱਜ ਮਾਂ ਦਿਵਸ ਆ।”, ਪੋਤੀ ਨੇ ਮਲੂਕੜਾ ਜਿਹਾ ਜਵਾਬ ਦਿੱਤਾ।
-“ਪੁੱਤ ਇਹ ਦਸ ਵੀਹ ਦਿਨੀਂ ਨੀ ਆਉਂਦਾ??” ਆਖ ਕੇ ਚਾਹ ਪੀਣ ਲੱਗ ਗਈ।
ਨੂੰਹ ਪੁੱਤ ਫੋਟੋ ‘ਤੇ ਕੈਪਸਨ ਲਿਖਣ ਲੱਗ ਪਏ।
ਰਾਜਵਿੰਦਰ ਰੌਂਤਾ,ਮੋਗਾ
9876486187