ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਮੈਟਰੋਪੋਲੀਟਨ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੇ ਵੀਰਵਾਰ ਸਵੇਰੇ 4.30 ਵਜੇ ਵੈਸਟਮਿੰਸਟਰ ਦੀ ਵਿਕਟੋਰੀਆ ਸਟ੍ਰੀਟ ‘ਤੇ ਦੋ ਵਿਅਕਤੀਆਂ ‘ਤੇ ਸੁੱਤੇ ਪਿਆਂ ‘ਤੇ ਹਮਲਾ ਹੋਣ ਦਾ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਇੱਕ 44 ਸਾਲਾ ਵਿਅਕਤੀ ਨੂੰ ਲੰਡਨ ਐਂਬੂਲੈਂਸ ਸਰਵਿਸ ਦੁਆਰਾ ਦੱਖਣੀ ਲੰਡਨ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਹ ਗੰਭੀਰ ਹਾਲਤ ਵਿੱਚ ਹੈ, ਜਦਕਿ ਦੂਜੇ ਵਿਅਕਤੀ ਦੇ ਸਿਰ ਵਿੱਚ ਸੱਟ ਲੱਗੀ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਹਮਲਾਵਰ ਮੌਕੇ ਤੋਂ ਭੱਜ ਗਏ ਸਨ।ਸੀਸੀਟੀਵੀ ਨੂੰ ਵੇਖਣ ਤੋਂ ਬਾਅਦ, ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਵੈਸਟਮਿੰਸਟਰ ਹਮਲੇ ਤੋਂ ਲਗਭਗ ਦੋ ਘੰਟੇ ਬਾਅਦ ਵਾਟਰਲੂ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਦੂਸਰੇ ਹਮਲੇ ਵਿੱਚ ਹੋਈ।