3.4 C
United Kingdom
Sunday, March 8, 2026

More

    ਗੀਤ – ਮਾਂਵਾਂ

    ਸ਼ੇਅਰ
    ਇੱਕ ਰੱਬ ਦਾ ਕਣ ਕਣ ਵਿੱਚ ਵਾਸਾ, ਦੂਜਾ ਰੱਬ ਹੈ ਮਾਂਵਾਂ।
    ਮਾਂਵਾਂ ਬਾਝੋਂ ਰੁਲਦਾ ਬਚਪਨ, ਤੇ ਟੁਕੜੇ ਖੋਹ ਲਏ ਕਾਵਾਂ।
    ਬੇਸ਼ੱਕ ਰਿਸ਼ਤੇ ਹੋਰ ਬਥੇਰੇ, ਪਰ ਗਲ ਲਾਵੇ ਕੋਈ ਟਾਂਵਾਂ।
    ਘੋਲੀਏ ਦੇ ਜਰਨੈਲ ਦਾ ਲਿਖਿਆ, ਸੱਚ ਮੈਂ ਰੋ ਰੋ ਗਾਵਾਂ।

    ਗੀਤ – ਮਾਂਵਾਂ

    ਜਾਂਦੀਆਂ ਸਵਰਗਾਂ ਨੂੰ ਰਾਹਵਾਂ ਮੁੱਕ ਜਾਂਦੀਆਂ।
    ਸੁੰਨਾ ਹੋਜੇ ਜੱਗ ਜਦੋੰ ਮਾਵਾਂ ਮੁੱਕ ਜਾਂਦੀਆਂ।

    ਜੱਗ ਦੇ ਪਸਾਰੇ ਵਿੱਚ ਹਰਕਤ ਰੱਬ ਦੀ ਏ,
    ਮਾਵਾਂ ਦੇ ਪਿਆਰ ਵਿੱਚ ਬਰਕਤ ਰੱਬ ਦੀ ਏ,
    ਰੁਲੇ ਬਾਦਸ਼ਾਹੀ ਜਾਂ ਦੁਆਵਾਂ ਮੁੱਕ ਜਾਂਦੀਆਂ।

    ਭਟਕਦੀ ਜਿੰਦ ਕੱਲੀ ਜੱਗ ਦਿਆਂ ਮੈਰਿਆਂ ‘ਚ,
    ਕੌਣ ਗਲ ਲਾਵੇ ਲੋਕੋ ਦੁੱਖਾਂ ਦੇ ਦੁਪਿਹਰਿਆਂ ‘ਚ,
    ਮਿਲੇ ਨਾ ਸਹਾਰਾ ਜਦੋੰ ਛਾਂਵਾਂ ਮੁੱਕ ਜਾਂਦੀਆਂ।

    ਅੰਤ ਵੇਲੇ ਚਾਹੁੰਦੀਆਂ ਕਿ ਪੁੱਤ ਮੇਰੇ ਕੋਲ ਹੋਵੇ,
    ਜਾਂਦੀ ਵਾਰੀ ਕੰਨਾਂ ਵਿੱਚ ਪੁੱਤ ਦਾ ਹੀ ਬੋਲ ਹੋਵੇ,
    ਇਹੋ ਗੱਲ ਕਹਿਦੀਆਂ ਨੂੰ ਸਾਹਵਾਂ ਮੁੱਕ ਜਾਂਦੀਆਂ।

    ਗੋਦ ਦੀਆਂ ਨਿੱਘੀਆਂ ਗੁਫਾਵਾਂ ਠਰ ਜਾਦੀਆਂ ਨੇ,
    ਮਾਂਵਾਂ ਜਰਨੈਲ ਜਿਉਦੀਆਂ ਮਰ ਜਾਂਦੀਆਂ ਨੇ,
    ਜਦੋੰ ਘਰ ਪੁੱਤ ਦੇ ‘ਚ ਥਾਂਵਾਂ ਮੁੱਕ ਜਾਂਦੀਆਂ।

    -ਜਰਨੈਲ ਸਿੰਘ ਘੋਲੀਆ✍?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!