3.5 C
United Kingdom
Sunday, March 8, 2026

More

    ਯੂਕੇ ‘ਚ ਆਉਣ ਵਾਲਿਆਂ ਲਈ ਹੋਈਆਂ ਇਹ ਹਦਾਇਤਾਂ ਜਾਰੀ (ਪੜ੍ਹੋ)

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਅੰਕੜੇ ਦੱਸਦੇ ਹਨ ਕਿ ਬਰਤਾਨੀਆ ਹੀ ਵਿਸ਼ਵ ਦਾ ਇੱਕ ਅਜਿਹਾ ਦੇਸ਼ ਹੈ, ਜਿਸਨੇ ਦੇਸ਼ ਵਿੱਚ ਦਾਖਲ ਹੋਣ ਵਾਲ਼ੇ ਯਾਤਰੀਆਂ ਦੀ ਨਾ ਤਾਂ ਕੋਈ ਜਾਂਚ ਕੀਤੀ ਤੇ ਨਾ ਹੀ ਕਿਸੇ ਲਈ ਦਾਖਲੇ ਦੀ ਪਾਬੰਦੀ। ਜਦਕਿ ਹੋਰਨਾਂ ਮੁਲਕਾਂ ਨੇ ਅਜਿਹੇ ਸਭ ਇੰਤਜਾਮ ਪਹਿਲਾਂ ਹੀ ਕਰ ਲਏ ਸਨ। ਸੱਪ ਲੰਘਣ ਤੋਂ ਬਾਅਦ ਲੀਹ ਕੁੱਟਣ ਵਾਂਗ ਹੁਣ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਦੇਸ਼ ਵਿੱਚ ਦਾਖਲ ਹੋਣ ਵਾਲ਼ੇ ਹਰੇਕ ਵਿਅਕਤੀ ਨੂੰ ਦੋ ਹਫ਼ਤੇ ਲਈ ਇਕਾਂਤਵਾਸ ‘ਚ ਰਹਿਣਾ ਪਵੇਗਾ। ਆਉਣ ਵਾਲੇ ਯਾਤਰੀਆਂ ਨੂੰ ਆਪਣੇ ਇਕਾਂਤਵਾਸ ਸਥਾਨ ਦਾ ਪਤਾ ਟਿਕਾਣਾ ਦੇਣਾ ਪਵੇਗਾ। ਜੇਕਰ ਉਹ ਨਿਯਮਾਂ ਨੂੰ ਭੰਗ ਕਰਦਾ ਹੈ ਤਾਂ £1000 ਤੱਕ ਜ਼ੁਰਮਾਨਾ ਹੋ ਸਕਦਾ ਹੈ। ਇੱਥੋਂ ਤੱਕ ਕਿ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਵਿਦੇਸ਼ਾਂ ਤੋਂ ਪਰਤਣ ਵਾਲੇ ਬਰਤਾਨਵੀ ਨਾਗਰਿਕਾਂ ‘ਤੇ ਵੀ ਕਰੜੀ ਨਿਗਾਹ ਰੱਖੀ ਜਾਵੇਗੀ ਕਿ ਉਹ ਘਰਾਂ ਅੰਦਰ ਰਹਿੰਦੇ ਹਨ ਜਾਂ ਨਹੀਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!