ਬਠਿੰਡਾ (ਮੀਤ ਮਨਤਾਰ)
ਸਿਆਣੇ ਆਖਦੇ ਨੇ ਕਿ ਦਾਨ ਭਾਵੇਂ ਕਿਸੇ ਵੀ ਕਿਸਮ ਦਾ ਹੋਵੇ ਜੇਕਰ ਸੱਚੀ ਸ਼ਰਧਾ ਭਾਵਨਾ ਨਾਲ ਕਰੀਏ ਤਾਂ ਉਸ ਦੇ ਦਰਗਾਹੀ ਲੇਖੇ ਲੱਗਦੇ ਨੇ ਖੂਨਦਾਨ ਦਾਨ ਇੱਕ ਅਜਿਹਾ ਦਾਨ ਹੈ ਜਿਸ ਨੂੰ ਮਹਾਂਦਾਨ ਦਾ ਦਰਜ਼ਾ ਦਿੱਤਾ ਗਿਆ ਹੈ ਬਿਨਾ ਕਿਸੇ ਸੁਆਰਥ ਦੇ ਜੇ ਕਿਸੇ ਲੋੜਵੰਦ ਨੂੰ ਮੌਕੇ ‘ਤੇ ਦੇ ਕੇ ਜਾਨ ਬਚਾਈ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਦਾਨ ਨੀ ਹੋ ਸਕਦਾ। ਅਜਿਹਾ ਹੀ ਕੀਤਾ ਮਾਲਵਾ ਵਿਰਾਸਤ ਕਲਾ ਮੰਚ ਰਜਿ ਬਠਿੰਡਾ ਪੰਜਾਬ ਦੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਟੀ ਤੇ ਭੰਗੜਾ ਕਲਚਰਲ ਯੂਨੀਅਨ ਦੇ ਪ੍ਰਧਾਨ ਬੰਟੀ ਸੰਧੂ ਨੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਦੀ ਹਸਪਤਾਲ ਦੇ ਵਿੱਚ ਫੋਨ ਆਇਆ ਕਿ ਕਿਸੇ ਗਰੀਬ ਪਰਿਵਾਰ ਨੂੰ ਖੂਨ ਦੀ ਜ਼ਰੂਰਤ ਹੈ ਤੇ ਅਸੀਂ ਆਪਣੇ ਵਲੰਟੀਅਰਜ਼ ਲੈ ਕੇ ਉਸ ਹਸਪਤਾਲ ਪਹੁੰਚੇ ਤੇ ਉਨ੍ਹਾਂ ਨੂੰ ਖੂਨ ਦਾਨ ਕਰਕੇ ਇਹ ਵਿਸ਼ਵਾਸ਼ ਦਿਵਾਇਆ ਕਿ ਤੁਹਾਨੂੰ ਜਦੋਂ ਵੀ ਲੋੜ ਲੱਗੇ ਸਾਨੂੰ ਯਾਦ ਕਰ ਲੈਣਾ ਬਲਜਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਸਾਡੀ ਸੰਸਥਾ ਮਾਲਵਾ ਵਿਰਾਸਤ ਕਲਾ ਮੰਚ ਪੰਜਾਬ ਹਮੇਸ਼ਾ ਲੋੜਵੰਦ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜਦੀ ਹੈ