9.8 C
United Kingdom
Sunday, June 21, 2026

More

    ਅਸੀਂ ਨਹੀਂ ‘ਹਰਜੀਤ’ ਬਣਾਂਗੇ

    ਗੀਤਕਾਰ ਹੈਪੀ ਤਾਰਾ (ਰਾਮਾ)

    ?ਆਓ ਵੀਰ ਸਰਾਭੇ ਬਣੀਏ
    ਭਕਣੇ ਜਿਹੇ ਕੁੱਝ ਬਾਬੇ ਬਣੀਏ
    ਭਗਤ ਸਿੰਘ ਦੀ ਸੋਚ ਨੂੰ ਲੈ ਕੇ
    ਊਧਮ ਸਿੰਘ ਸ਼ਹਿਜ਼ਾਦੇ ਬਣੀਏ
    ਜੁਝਾਰ ਬਣਾਕੇ ਅਜੀਤ ਬਣਾਂਗੇ।
    ਗੜ੍ਹੀ ਚਮਕੌਰ ਦੇ ਗੀਤ ਬਣਾਂਗੇ।
    ਅਸੀਂ ਨਹੀਂ ਹਰਜੀਤ ਬਣਾਂਗੇ।
    ?ਲੋਕਾਂ ‘ਤੇ ਨਹੀਂ ਜੁਲਮ ਕਰਾਂਗੇ
    ਨਿਰਦੋਸ਼ਾਂ ਦੇ ਨਾਲ ਖੜ੍ਹਾਂਗੇ
    ਲੋਕ ਹੱਕਾਂ ਲਈ ਮਿਲਜੇ ਫ਼ਾਂਸੀ
    ਫਾਂਸੀ ‘ਤੇ ਵੀ ਹੱਸ ਚੜ੍ਹਾਂਗੇ
    ਨਾਲ ਜੁਲਮ ਦੇ ਖਹਿਣ ਦੀ ਖਾਤਿਰ
    ਖੰਡੇ ਵਾਲੇ ਦੀਪ ਬਣਾਂਗੇ।
    ਅਸੀਂ ਨਹੀਂ ਹਰਜੀਤ ਬਣਾਂਗੇ।


    ?ਫੈਸਲੇ ਨਹੀਂ ਇਕ ਪਾਸੜ ਕਰਨੇ
    ਅਸੀਂ ਲੋਕਾਂ ਦੇ ਦਰਦ ਵੀ ਪੜਨੇ
    ਕਿੰਨੇ ਕਹਿਰ ਕਮਾਏ ਪੁਲਸੀਆਂ
    ਲੋਕਾਂ ਅੱਗੇ ਬਿਆਨ ਵੀ ਕਰਨੇ
    ਸੱਚ ਕਹਿਣ ਦੀ ਜੁਰਅਤ ਰੱਖਾਂਗੇ
    ਝੂਠ ਅੱਗੇ ਸ਼ਮਸ਼ੀਰ ਬਣਾਂਗੇ।
    ਅਸੀਂ ਨਹੀਂ ਹਰਜੀਤ ਬਣਾਂਗੇ।
    ?ਹੈਪੀ ਤਾਰੇ ਗੱਲਾਂ ਕੌੜੀਆਂ
    ਹਲਾਤ ਦੇਖ ਕੇ ਤਾਂਹੀ ਜੋੜੀਆਂ
    ਦਵਾਈ ਲੈਣ ਕਈ ਗਇਆਂ ਸੱਜਣਾਂ
    ਲੱਤਾਂ ਬਾਹਾਂ ਗਈਆਂ ਤੋੜੀਆਂ
    ਬੇਕਸੂਰਾਂ ਦੇ ਹੱਕ ‘ਚ ਖੜਨਾ
    ਮਿੱਟੀ ਨਹੀਂ ਪਲੀਤ ਕਰਾਂਗੇ
    ਅਸੀਂ ਨਹੀਂ ਹਰਜੀਤ ਬਣਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!