ਪਿਰਤੀ ਸ਼ੇਰੋਂ
ਜੀਹਦੇ ਘਰ ਵਿੱਚ ਧੀ ਭੈਣ ਅੱਖਾਂ ਮੂਹਰੇ ਮੁਟਿਆਰ ਹੋਵੇ,
ਉਹ ਬੰਦਾ ਇਸ਼ਕ ਦੀਆ ਬਾਤਾਂ ਪਾਉਂਦਾ ਚੰਗਾ ਨਹੀਂ ਲੱਗਦਾ।
ਦਿਲ ਤੋਂ ਕਰੇ ਨਫ਼ਰਤ ਆਪਣੇ ਪਰਿਵਾਰ ਨੂੰ,
ਗੁਰੂਘਰ ਜਾਕੇ ਰੱਬ ਦਾ ਨਾਂ ਧਿਆਉਂਦਾ ਚੰਗਾ ਨਹੀਂ ਲੱਗਦਾ ।
ਘਰ ਦੇ ਵਿੱਚ ਖਾਣ ਨੂੰ ਹੋਣ ਨਾ ਦਾਣੇ,
ਬਾਹਰ ਮੋੜ ‘ਤੇ ਖੜਕੇ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ।
ਘਰ ਵਿੱਚ ਬੇਬੇ ਬਾਪੂ ਨੂੰ ਪੁੱਛਿਆ ਪਾਣੀ ਦਾ ਗਲਾਸ ਨਹੀਂ,
ਤੀਰਥਾਂ ‘ਤੇ ਜਾਕੇ ਲੰਗਰ ਚਲਾਉਂਦਾ ਚੰਗਾ ਨਹੀਂ ਲੱਗਦਾ।
ਬੇਬੇ ਬਾਪੂ ਪਾਉਣ ਟਾਕੀਆਂ ਵਾਲੇ ਜੇ ਕੱਪੜੇ ,
ਸ਼ੇਰੋਂ ਵਾਲਾ ਪਿਰਤੀ ਆਖੇ ਪੁੱਤ ਸੌਕ ਪਗਾਉਂਦਾ ਚੰਗਾ ਨਹੀ ਲੱਗਦਾ।
ਪਿਰਤੀ ਸ਼ੇਰੋ
ਪਿੰਡ ਤੇ ਡਾਕ ਸ਼ੇਰੋਂ
ਜਿਲਾ ਸੰਗਰੂਰ
98144 07342