4.4 C
United Kingdom
Sunday, March 8, 2026

More

    ਡਾਇਰੀ ਨਿੰਦਰ ਘੁਗਿਆਣਵੀ✍️…

    ਲੇਖਕ ਨਿੰਦਰ ਘੁਗਿਆਣਵੀ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਉਮਰ ਦੇ ਵਰ੍ਹਿਆਂ ਨਾਲੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ ਨਿੰਦਰ ਘੁਗਿਆਣਵੀ। ਉਸਦਾ ਮਾਣਮੱਤਾ ਸਫ਼ਰ ਪੂਰੇ ਜਲੌਅ ‘ਚ ਹੈ। “ਪੰਜ ਦਰਿਆ” ਦੇ ਪਾਠਕਾਂ ਲਈ ਨਿੰਦਰ ਘੁਗਿਆਣਵੀ ਜੀ ਆਪਣਾ ਪਿਆਰ ਲੜੀਵਾਰ ਡਾਇਰੀ ਦੇ ਰੂਪ ਵਿੱਚ ਭੇਜਿਆ ਕਰਨਗੇ। ਉਸ ਪਿਆਰ ਦੀ ਪਹਿਲੀ ਕਿਸ਼ਤ ਆਪ ਸਭ ਸੁਹਿਰਦ ਪਾਠਕਾਂ ਦੇ ਸਪੁਰਦ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਪੰਜ ਦਰਿਆ ਟੀਮ

    ਲਾਲ ਹਨੇਰੀ ਕਮਬਖਤ! ਆਥਣ ਘੇਰੀ।
    ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉੱਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ ਫੜੀ, ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ ਭੱਜਿਆ। ਬੱਦਲ ਗੱਜਿਆ। ਟਟੀਰੀ ਕੁਰਲਾਵੇ। ਟੁੱਟੀ ਸੜਕ ਉਤੇ ਲਿਫ ਲਿਫ ਜਾਂਦੇ
    ਸਫੈਦਿਆਂ ਦੀ ਸਾਂ ਸਾਂ ਸਹਿਮ ਪਈ ਪਾਵੇ।

    ——
    ਕਿਣ ਮਿਣ ਕਿਣ ਮਿਣ।
    ਮੋਟੀਆਂ ਕਣੀਆਂ। ਧੂੜ ਜਮਾਈ। ਸਾਲਾਂ ਪਿਛੋਂ ਸਤਰੰਗੀ ਪੀਂਘ ਨੇ ਅਲਖ ਜਗਾਈ।
    ਹਰ ਕੋਈ ਇਕ ਦੂਜੇ ਨੂੰ ਆਖੇ, ਲੌਕ ਡਾਊਨ ਨੇ ਵਾਤਾਵਰਣ ਧੋਤਾ, ਤਦੇ ਹੀ ਏਹ ਪੀਂਘ ਦਿਸੀ ਹੈ। ਕਰੋਨਾ ਦੇ ਮਾੜੇ ਚੰਗੇ ਪੱਖਾਂ ਦੇ ਘਾਟੇ ਵਾਧੇ ਗਿਣਾਉਂਦੇ, ਮੂੰਹਾਂ ਉਤੇ ਕੱਪੜੇ ਲਪੇਟੀ ਬੰਦੇ, ਗਲੀਆਂ ‘ਚ ਖਲੋ
    ਕਨਸੋਆਂ ਲੈਂਦੇ ਵੰਨ ਸੁਵੰਨੀਆਂ।


    ਪੁਲੀਸ ਦੀ ਗੱਡੀ ਦੇ ਹੂਟਰ ਤੋਂ ਡਰਦੇ,ਅਣ ਮੰਨਿਆਂ ਹੁੰਗਾਰਾ ਜਿਹਾ ਭਰਦੇ। ਮੌਸਮ ਸਾਫ ਹੋਣ ਦੇ ਕਿਆਫੇ ਲਾਉਂਦੇ।
    ਗੁਰੂ ਘਰ ਬਾਬੇ ਰਹਿਰਾਸ ਦਾ ਪਾਠ ਹੈ ਛੋਹਿਆ। ਨਿੰਬੂ ਦੇ ਬੂਟੇ ਲਾਗੇ ਚਿੜੀ ਚਹਿਕਦੀ,ਬੋਟ ਭਾਲਦੀ!
    ਕਿਹੋ ਜਿਹੇ ਦਿਨ ਹਨ। ਸਮਝੋਂ ਬਾਹਰੇ। ਕੁਦਰਤੇ ਤੇਰੇ ਵਾਰੇ ਨਿਆਰੇ!
    (6ਮਈ,2020,ਆਥਣੇ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!