ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਇੱਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਕਾਲੇ ਅਫਰੀਕੀ ਪਿਛੋਕੜ ਵਾਲੇ ਕੋਰਨਾਵਾਇਰਸ ਦੇ ਮਰੀਜ਼ ਬ੍ਰਿਟੇਨ ਦੇ ਗੋਰੇ ਲੋਕਾਂ ਦੀ ਦਰ ਨਾਲੋਂ ਤਿੰਨ ਗੁਣਾ ਵੱਧ ਮਰ ਰਹੇ ਹਨ।
ਇੰਸਟੀਚਿਊਟ ਫਾਰ ਫਿਸਕਲ ਸਟੱਡੀਜ਼ (ਆਈ.ਐੱਫ.ਐੱਸ.) ਨੇ ਕਿਹਾ ਕਿ ਨਸਲੀ ਘੱਟਗਿਣਤੀ ਪਿਛੋਕੜ ਵਾਲੇ ਲੋਕਾਂ ਦਾ ਜ਼ਿਆਦਾ ਅਨੁਪਾਤ ਕੋਵਿਡ -19 ਦੁਆਰਾ ਪ੍ਰਭਾਵਿਤ ਖੇਤਰਾਂ ਵਿੱਚ ਰਹਿੰਦਾ ਹੈ।
ਜਿਸ ਕਰਕੇ ਉਹ ਜਿਆਦਾ ਸੰਕ੍ਰਮਿਤ ਹੋ ਰਹੇ ਹਨ।ਰਿਪੋਰਟ ਵਿੱਚ ਪਾਇਆ ਗਿਆ ਕਿ ਕਈ ਕਾਲੇ, ਏਸ਼ੀਆਈ ਅਤੇ ਘੱਟ ਗਿਣਤੀ ਨਸਲੀ ਸਮੂਹਾਂ ਦੇ ਲੋਕਾਂ ਦੀ ਮੌਤ ਦੀ ਦਰ ਬ੍ਰਿਟੇਨ ਦੇ ਚਿੱਟੇ ਲੋਕਾਂ ਨਾਲੋਂ 3.5 ਗੁਣਾ ਜ਼ਿਆਦਾ ਹੈ।ਪਬਲਿਕ ਹੈਲਥ ਇੰਗਲੈਂਡ ਵਿਖੇ ਲੰਡਨ ਦੇ ਖੇਤਰੀ ਡਾਇਰੈਕਟਰ ਪ੍ਰੋਫੈਸਰ ਕੇਵਿਨ ਫੈਂਟਨ ਦੀ ਅਗਵਾਈ ਹੇਠ ਫਿਲਹਾਲ ਇਸ ਮੁੱਦੇ ਉੱਤੇ ਇੱਕ ਸਰਕਾਰੀ ਸਮੀਖਿਆ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅਫਰੀਕਾ ਮੂਲ ਦੇ ਲੋਕ ਦੇ ਖਾਸ ਤੌਰ ‘ਤੇ ਮੁੱਖ ਵਰਕਰਾਂ ਦਾ ਕੰਮ ਕਰਦੇ ਹਨ।20% ਤੋਂ ਵੱਧ ਕਾਲੇ ਅਫਰੀਕੀ ਸਿਹਤ ਅਤੇ ਸਮਾਜਕ ਦੇਖਭਾਲ ਦੀਆਂ ਭੂਮਿਕਾਵਾਂ ਵਿੱਚ ਕੰਮ ਕਰਦੇ ਹਨ,ਜੋ ਕਿ ਇਸ ਸਥਿਤੀ ਦਾ ਮੁੱਖ ਕਾਰਨ ਹੋ ਸਕਦਾ ਹੈ।