ਕਾਦੀਆਂ (ਤਾਰੀ)
ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਅਕਾਲੀ ਦਲ ਟਕਸਾਲੀ ਦੇ ਸੀਨਿਅਰ ਆਗੂ ਨੇ ਪਿੰਡ ਸੇਖਵਾਂ ਚ ਪ੍ਰੈਸ ਕਾਨਫ਼ਰੰਸ ਕਰਕੇ ਪੰਜਾਬ ਦੀ ਸਾਰੀ ਰਾਜਸੀ ਪਾਰਟੀਆਂ ਨੂੰ ਆਪਸੀ ਗਿਲੇ ਸ਼ਿਕਵੇ ਮਿਟਾਕੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਮਾਰਗ ਵਿਵਾਦ ਚ ਇੱਕ ਜੁੱਟ ਹੋਕੇ ਇੱਸ ਮਾਰਗ ਚ ਕੀਤੀ ਤਬਦੀਲੀ ਦੇ ਹੁਕਮਾਂ ਨੂੰ ਖ਼ਤਮ ਕਰਨ ਲਈ ਅਤੇ ਪੁਰਾਣੀ ਪਲਾਨਿੰਗ ਮੁਤਾਬਿਕ ਇੱਸ ਮਾਰਗ ਨੂੰ ਅੰਮ੍ਰਿਤਸਰ ਨਾਲ ਜੋੜਨ ਦੇ ਲਈ ਅਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਰਾਜਸੀ ਮਤਭੇਦਾਂ ਨੂੰ ਵਖੱਰਾ ਰਖਦੇ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਲਜਾ ਦੇ ਨਾਲ ਹਨ ਜਿਨ੍ਹਾ ਨੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਮਾਰਗ ਨੂੰ ਅੰਮ੍ਰਿਤਸਰ ਨਾਲ ਜੋੜਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਨੂੰ ਐਕਸਪ੍ਰੈਸ ਮਾਰਗ ਤੋਂ ਕਢੱਣਾ ਪੰਜਾਬ ਦੇ ਲੋਕਾਂ ਨਾਲ ਧੱਕੇ ਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੂਜੇ ਸ਼ਹਿਰਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਸਿਆਸੀ ਫਾਇਦੇ ਲਈ ਇੱਸ ਮਾਰਗ ਨੂੰ ਅੰਮ੍ਰਿਤਸਰ ਨੂੰ ਡੀਲਿੰਕ ਕਰਨਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਕਾਰਨ ਅੰਮ੍ਰਿਤਸਰ ਦੀ ਮਹਤੱਤਾ ਹੈ ਅਤੇ ਨਾਲ ਲੋਕਾਂ ਦੇ ਜਜ਼ਬਾਤ ਇੱਸ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਮਜੀਠਿਆ ਚੈਨਲਾਂ ਤੇ ਆਕੇ ਬਹੁੱਤ ਕੁਝ ਬੋਲਦੇ ਹਨ ਪਰ ਇਸ ਸਮੇਂ ਉਹ ਇੱਸ ਮੁੱਦੇ ਤੇ ਕਿਉਂ ਖਾਮੋਸ਼ ਹਨ। ਉਨ੍ਹਾਂ ਸਾਰੇ ਲੀਡਰਾਂ ਨੂੰ ਇੱਸ ਮੁੱਦੇ ਤੇ ਸਾਂਝੇ ਤੌਰ ਤੇ ਲੜਨ ਦਾ ਆਹਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਣਾਈ ਗਈ ਭਾਰਤ ਮਾਲ ਪ੍ਰੀਯੋਜਨਾ ਤਹਿਤ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਸਿੱਧੇ ਤੌਰ ਤੇ ਅੰਮ੍ਰਿਤਸਰ ਨਾਲ ਅਤੇ ਕਟਰਾ ਤੱਕ ਜੋੜਨ ਵਾਸਤੇ ਇਹ ਜੋ ਯੋਜਨਾ ਬਣਾਈ ਗਈ ਸੀ ਉਸੇ ਯੋਜਨਾ ਅਨੁਸਾਰ ਕੰਮ ਕੀਤਾ ਜਾਵੇ।