13.1 C
United Kingdom
Sunday, September 6, 2026

More

    ਰਣਜੀਤ ਬਾਵਾ ਬਨਾਮ ਅਸ਼ੋਕ ਸਰੀਨ ਹਿੱਕੀ ਮਾਮਲਾ ਗਰਮ ਹੋਇਆ

    ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਵੱਲੋਂ ਅਸ਼ੋਕ ਸਰੀਨ ਹਿੱਕੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
    ਮੋਗਾ ( ਮਿੰਟੂ ਖੁਰਮੀ)

    ਜਲੰਧਰ ਦੇ ਇੱਕ ਭਾਜਪਾ ਆਗੂ ਵਕੀਲ ਅਸ਼ੋਕ ਸਰੀਨ ਹਿੱਕੀ ਨੇ ਗੀਤਕਾਰ ਰਣਜੀਤ ਬਾਵਾ ਵੱਲੋਂ ਗਾਏ ਇੱਕ ਗੀਤ “ਮੇਰਾ ਕੀ ਕਸੂਰ” ਉੱਪਰ ਨਿਸ਼ਾਨਾ ਸਾਧਦੇ ਹੋਏ ਵਿਗਿਆਨ ਅਤੇ ਡਾਕਟਰੀ ਪੇਸ਼ੇ ਨੂੰ ਵੀ ਕਰੋਨਾ ਵਾਇਰਸ ਅੱਗੇ ਫੇਲ੍ਹ ਕਿਹਾ ਗਿਆ ਹੈ , ਉਸ ਵੱਲੋਂ ਕੀਤੀ ਗਈ ਟਿੱਪਣੀ ਉੱਪਰ ਆਪਣਾ ਪ੍ਰਤੀਕ੍ਰਮ ਜਾਹਿਰ ਕਰਦੇ ਹੋਏ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਸੀ: ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ , ਸਕੱਤਰ ਕੁਲਵੰਤ ਰਾਏ , ਸਲਾਹਕਾਰ ਸੁਰਜੀਤ ਸਿਂੰਘ , ਚਮਕੌਰ ਸਿੰਘ ਆਦਿ ਨੇ ਕਿਹਾ ਕਿ ਜਲੰਧਰ ਦੇ ਵਕੀਲ ਅਸੌਕ ਸਰੀਨ ਹਿੱਕੀ ਵਲੋਂ ਟੀ ਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਸ਼ਬਦ ਕਰੋਨਾ ਮਹਾਂਮਾਰੀ ਖਿਲਾਫ ਮੈਦਾਨੇ ਜੰਗ ਵਿੱਚ ਬੇਖੌਫ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋੲੇ ਲੜ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਅਾਂ ਦੇ ਮਨੋਬਲ ਨੂੰ ਹੀ ਨਹੀਂ ਡੇਗਦੇ, ਸਗੋਂ ਵਿਗਿਅਾਨ ੳੁਪਰ ਅਾਸਥਾ ਰੱਖਣ ਵਾਲੇ ਵਿਗਿਅਾਨਿਕ ਸੋਚ ਦੇ ਧਾਰਨੀ ਲੋਕਾਂ ਦੇ ਮਨਾ ਨੂੰ ਵੀ ਠੇਸ ਪਹੁੰਚਾਉਂਦੇ ਹਨ। ਉੱਕਤ ਅਸ਼ੋਕ ਸਰੀਨ ਡਾਕਟਰਾਂ ਤੇ ਵਿਗਿਅਾਨੀਅਾਂ ਦੀ ਮਾਨ ਹਾਨੀ ਕਰਨ ਦਾ ਵੀ ਦੋਸੀ ਹੈ ।
    ਨਿਹਾਲਸਿੰਘਵਾਲਾ ਦੇ ਡਾਕਟਰ ਹਰਗੁਰਪ੍ਰਤਾਪ ਸਿੰਘ ਵਲੋਂ ੳੁਕਤ ਵਕੀਲ ੳੁਪਰ ਬਣਦੀਅਾਂ ਧਾਰਾਵਾਂ ਲਾਕੇ ਪਰਚਾ ਦਰਜ ਕਰਨ ਲੲੀ ਲੲੀ ਅੈਸ ਅੈਚ ਓ ਸਹਿਬ ਪੁਲਿਸ ਸਟੇਸਨ ਨਿਹਾਲ ਸਿਂੰਘਵਾਲਾ ਨੂੰ ਦਰਖਾਸਤ ਦਿਤੀ ਹੈ। ਅਸੀਂ ਜਥੇਬੰਦਕ ਤੌਰ ਤੇ ਡਾਕਟਰ ਸਹਿਬ ਵਲੋਂ ਪਰਚਾ ਦਰਜ ਕਰਨ ਵਾਰੇ ਦਿਤੀ ਦਰਖਾਸਤ ਦੀ ਹਮਾੲਿਤ ਕਰਕੇ ਪੁਲਿਸ ਪ੍ਰਸਾਸਨ ਮੋਗਾ ਪਾਸੋਂ ਮੰਗ ਕਰਦੇ ਹਾਂ, ਕਿ ੳੁਕਤ ਵਕੀਲ ੳੁਪਰ ਪਰਚਾ ਦਰਜ ਕਰਕੇ ੳੁਸ ਨੂੰ ਗ੍ਰਿਫਤਾਰ ਕੀਤਾ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!