?ਕਰੋਨਾਂ ਖਿਲਾਫ ਲੜਾਈ ਲੜਨ ਵਾਲੇ ਡਾਕਟਰ ਭਾਈਚਾਰੇ ਖਿਲਾਫ ਕੀਤੀ ਸੀ ਗਲਤ ਸਬਦਾਵਲੀ ਦੀ ਵਰਤੋ
?ਜਨਤਕ ਜਥੇਬੰਦੀਆਂ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਕੀਤੀ ਸਕਾਇਤ
?ਪੁਲਿਸ ਮਾਮਲੇ ਦੀ ਜਾਂਚ ਕਰ ਰਹੈ ਹੈ- ਥਾਣਾ ਮੁਖੀ
ਨਿਹਾਲ ਸਿੰਘ ਵਾਲਾ/ਬਿਲਾਸਪੁਰ, 6 ਮਈ (ਰਣਜੀਤ ਬਾਵਾ)
ਉੱਘੇ ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਵਾਉਣ ਵਾਲੇ ਭਾਜਪਾ ਆਗੂ ਵਕੀਲ ਅਸ਼ੋਕ ਸਰੀਨ ਹਿੱਕੀ ਵਾਸੀ ਜਲੰਧਰ ਦਾ ਮਾਮਲਾ ਅੱਜਕੱਲ ਸੋਸਲ ਮੀਡੀਆਂ ਤੇ ਪੂਰੀ ਤਰ•ਾਂ ਛਾਇਆ ਹੋਇਆ ਹੈ । ਉਕਤ ਵਕੀਲ ਵੱਲੋਂ ਇੱਕ ਟੀ ਵੀ ਚੈਨਲ ਤੇ ਕਰੋਨਾਂ ਵਾਇਰਸ ਖਿਲਾਫ ਲੜਾਈ ਲੜਨ ਵਾਲੇ ਡਾਕਟਰ ਭਾਈਚਾਰੇ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਖਿਲਾਫ ਅੱਜ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਨਿਹਾਲ ਸਿੰਘ ਵਾਲਾ ਦੇ ਉੱਘੇ ਸਰਜਨ ਅਤੇ ਸਮਾਜ ਸੇਵੀ ਡਾ ਹਰਗੁਰਪ੍ਰਤਾਪ ਸਿੰਘ ਵੱਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਇੱਕ ਸ਼ਿਕਾਇਤ ਪੱਤਰ ਦੇ ਕੇ ਉਕਤ ਵਕੀਲ ਖ਼ਿਲਾਫ਼ ਕਰੋਨਾਂ ਵਾਇਰਸ ਮਾਹਾਮਾਰੀ ਦੌਰਾਨ ਗਲਤ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਡਾਕਟਰ ਭਾਈਚਾਰੇ ਦਾ ਮਨੋਬਲ ਡੇਗਣ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਨਿਹਾਲ ਸਿੰਘ ਵਾਲਾ ਨੂੰ ਦਿੱਤੇ ਸਿਕਾਇਤ ਪੱਤਰ ਵਿੱਚ ਡਾ ਹਰਗੁਰਪ੍ਰਤਾਪ ਸਿੰਘ, ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੂਕੇ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਡਾਕਟਰ ਗੁਰਮੇਲ ਸਿੰਘ ਮਾਛੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਦੋਸ਼ ਲਗਾਇਆ ਕੇ ਜਲੰਧਰ ਦੇ ਵਕੀਲ ਅਸ਼ੋਕ ਸਰੀਨ ਹਿੱਕੀ ਨੇ ਇੱਕ ਟੀਵੀ ਇੰਟਰਵਿਊ ਵਿੱਚ ਸਮੁੱਚੇ ਵਿਸ਼ਵ ਦੇ ਡਾਕਟਰ ਭਾਈਚਾਰੇ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਨ•ਾਂ ਕਿਹਾ ਕਿ ਅੱਜ ਜਦੋਂ ਕਰੋਨਾ ਮਹਾਂਵਾਰੀ ਦਾ ਪ੍ਰਕੋਪ ਫੈਲਿਆ ਹੋਇਆ ਹੈ ਤਾਂ ਅਜਿਹੇ ਸਮੇਂ ਵਕੀਲ ਅਸ਼ੋਕ ਸਰੀਨ ਹਿੱਕੀ ਵੱਲੋਂ ਵਰਤੀ ਗਲਤ ਸਬਦਾਵਲੀ ਨਾਲ ਡਾਕਟਰ ਭਾਈਚਾਰੇ ਦੀ ਸ਼ਾਨ ਨੂੰ ਸੱਟ ਵੱਜੀ ਹੈ। ਕਰੋਨਾਂ ਮਹਾਂਮਾਰੀ ਦੌਰਾਨ ਡਾਕਟਰ ਅਤੇ ਸਮੁੱਚਾ ਮੈਡੀਕਲ ਸਟਾਫ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕਰੋਨਾ ਅਤੇ ਦੂਜੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਆਪਣੀਆਂ ਜਾਨਾਂ ਦੇ ਰਹੇ ਹਨ। ਇਸ ਸਮੇਂ ਉਕਤ ਵਕੀਲ ਦੀ ਇਹ ਸ਼ਬਦਾਵਲੀ ਡਾਕਟਰਾਂ ਦਾ ਮਨੋਬਲ ਡੇਗਣ ਲਈ ਘਾਤਕ ਸਿੱਧ ਹੋ ਸਕਦੀ ਹੈ ਉਨ•ਾਂ ਕਿਹਾ ਕਿ ਡਾਕਟਰਾਂ ਅਤੇ ਸਿਹਤ ਕਰਮੀਆਂ ਚ ਜੇਕਰ ਨਕਾਰਾਤਮਕ ਮਾਹੌਲ ਬਣਦਾ ਹੈ ਤਾਂ ਕਰੋਨਾ ਮਹਾਂਮਾਰੀ ਨਾਲ ਲੜੀ ਜਾ ਰਹੀ ਜੰਗ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ।
ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਦਿਨੀ ਡਾਕਟਰ ਭਾਈਚਾਰੇ ਦੇ ਹੱਕ ਵਿੱਚ ਕਾਨੂੰਨ ਹੋਦ ਵਿੱਚ ਲਿਆਦਾ ਗਿਆ ਸੀ। ਜਿਸ ਤਹਿਤ ਡਾਕਟਰ ਭਾਈਚਾਰੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਉਨ•ਾਂ ਦੀ ਸੁਰੱਖਿਆਂ ਦਾ ਵਾਅਦਾ ਕੀਤਾ ਗਿਆ ਸੀ ਅਤੇ ਅੱਜ ਜਦੋ ਇੱਕ ਵਿਅਕਤੀ ਵੱਲੋ ਡਾਕਟਰ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਸਿਸਾ ਕੀਤੀਆਂ ਜਾ ਰਹੀਆਂ ਹਨ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰ ਸਮਝਦੇ ਹੋਏ ਵਕੀਲ ਅਸ਼ੋਕ ਸਰੀਨ ਹਿੱਕੀ ਦੇ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ-
ਇਸ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਜਸਵੰਤ ਸਿੰਘ ਨਾਲ ਗੱਲਬਾਤ ਕਰਦੇ ਤੇ ਉਨ•ਾਂ ਕਿਹਾ ਕਿ ਸਾਨੂੰ ਵਕੀਲ ਅਸ਼ੋਕ ਸਰੀਨ ਹਿੱਕੀ ਵਾਸੀ ਜਲੰਧਰ ਖਿਲਾਫ ਸਿਕਾਇਤ ਮਿਲੀ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।