ਜ਼ਿਲ੍ਹਾ ਮੋਗਾ ਚ ਕਰੋਨਾ ਵਾਈਰਸ ਦੇ 17 ਕੇਸ ਪਾਜੀਟਿਵ ਨਵੇਂ ਆਏ
ਮੋਗਾ (ਮਿੰਟੂ ਖੁਰਮੀ)
ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਲਗਾਤਾਰ ਟੈਸਟਿੰਗ ਕਰਕੇ ਉਨ੍ਹਾਂ ਨੂੰ ਬਣਦੀ ਕੋਰਨਟਾਈਨ ਅਤੇ ਆਈਸੋਲੇਸ਼ਨ ਕੇਦਰਾਂ ਜਰੀਏ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਕੋਰਨਟਾਈਨ ਕੇਦਰਾਂ ਵਿੱਚ ਵੀ ਲੋੜ ਅਨੁਸਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋ ਇਲਾਵਾ ਬਾਹਰਲੇ ਰਾਜਾਂ ਤੋ ਆ ਰਹੇ ਯਾਤਰੀਆਂ, ਸ਼ਰਧਾਲੂਆਂ ਅਤੇ ਹੋਰ ਵਿਅਕਤੀਆਂ ਨੂੰ ਵੀ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋੜ ਅਨੁਸਾਰ ਇਕਾਂਤਵਾਸ ਕੇਦਰ ਸਥਾਪਿਤ ਕੀਤੇ ਜਾ ਰਹੇ ਹਨ।
ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਹੁਣ ਤੱਕ 55 ਕੇਸ ਕਰੋਨਾ ਪਾਜੀਟਿਵ ਆਏ ਹਨ ਜਿੰਨ੍ਹਾਂ ਵਿੱਚੋ 4 ਸਿਹਤਮੰਦ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ ਅਤੇ ਬਾਕੀਆਂ ਨੂੰ ਵੱਖ ਵੱਖ ਆਈਸੋਲੇਸ਼ਨ ਕੇਦਰਾਂ ਵਿਖੇ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ 17 ਮਰੀਜ਼ਾਂ ਦੀ ਕਰੋਨਾ ਸਬੰਧੀ ਰਿਪੋਰਟ ਪਾਜੀਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 4 ਪਿੰਡ ਦੌਲੇਵਾਲ, 1 ਸ਼ੰਗਤਪੁਰਾ, 1 ਰਾਉਕੇ, 1 ਢੁੱਡੀਕੇ, 3 ਚੂਹੜਚੱਕ, 2 ਠੱਠੀ ਭਾਈ, 1 ਲਹੋਰੀਆ ਮੁਹੱਲਾ ਮੋਗਾ, 1 ਮੰਦਿਰ, 2 ਸਮਾਧ ਭਾਈ ਤੇ 1 ਬੰਬੀਹਾ ਭਾਈ ਇੱਕ ਹੋਰ ਸ਼ਾਮਿਲ ਹਨ। ਇਸ ਤੋ ਇਲਾਵਾ ਅੱਜ ਵੱਖ ਵੱਖ ਥਾਵਾਂ ਤੋ 58 ਲੋਕਾਂ ਦੇ ਕਰੋਨਾ ਸਬੰਧੀ ਸੈਪਲ ਇਕੱਤਰ ਕੀਤੇ ਗਏ। ਇਨ੍ਹਾਂ ਨਮੂਨਿਆਂ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।