ਲੰਡਨ (ਪੰਜ ਦਰਿਆ ਬਿਊਰੋ)
ਕੋਰੋਨਾਵਾਇਰਸ ਦੇ ਬੁਰੇ ਦੌਰ ਵਿੱਚ ਬ੍ਰਿਟੇਨ ਦੇ ਚੋਟੀ ਦੇ ਕੋਰੋਨਾ ਵਿਗਿਆਨੀ ਨੂੰ ਲਾਕਡਾਊਨ ਤੋੜਨਾ ਭਾਰੀ ਪੈ ਗਿਆ ਅਤੇ ਅਸਤੀਫਾ ਦੇਣਾ ਪਿਆ। ਬਰਤਾਨਵੀ ਵਿਗਿਆਨੀ ਨੀਲ ਫਰਗਸਨ ਨੇ ਆਪਣੀ ਗਰਲਫ੍ਰੈਂਡ ਨੂੰ ਮਿਲਣ ਲਈ ਲਾਕਡਾਊਨ ਤੋੜਿਆ ਸੀ। ਜ਼ਿਕਰਯੋਗ ਹੈ ਕਿ ਨੀਲ ਫਰਗਸਨ ਨੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਲਾਕਡਾਊਨ ਲਗਾਉਣ ਦੀ ਸਲਾਹ ਦਿੱਤੀ ਸੀ। ਕੋਰੋਨਾ ਨਾਲ ਲੜਨ ਲਈ ਦੁਨੀਆ ਨੂੰ ਸਮਾਜਿਕ ਦੂਰੀ ਦੀ ਸਲਾਹ ਦੇਣ ਵਾਲੇ ਨੀਲ ਨੇ ਆਪਣੇ ਘਰ ਵਿਚ ਵਿਆਹੁਤਾ ਗਰਲਫ੍ਰੈਂਡ ਨੂੰ ਆਉਣ ਦੀ ਇਜਾਜ਼ਤ ਦਿੱਤੀ।