19.8 C
United Kingdom
Friday, June 19, 2026

More

    ਸਿੱਖਾਂ ਨੂੰ ਕੋਰੋਨਾ ਦੀ ਆੜ ‘ਚ ਗਿਣੀ ਮਿਥੀ ਸਾਜਿਸ਼ ਅਧੀਨ ਨਿਸ਼ਾਨੇ ‘ਤੇ ਲਿਆ- ਹਰਪਾਲ ਸਿੰਘ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    “ਵਿਸ਼ਵ ਭਰ ਵਿੱਚ ਕੋਰੋਨਾ ਦੀ ਦਹਿਸ਼ਤ ਹੈ, ਪਰ ਭਾਰਤ ਹੀ ਇੱਕ ਮਾਤਰ ਅਜਿਹਾ ਦੇਸ਼ ਹੈ, ਜਿੱਥੇ ਨਾਗਰਿਕਾਂ ਦੀ ਜਾਨ ਦੀ ਫਿਕਰ ਨਾਲੋਂ ਸਿਆਸਤ ਵਧੇਰੇ ਖੇਡੀ ਜਾ ਰਹੀ ਹੈ। ਕਦੇ ਵਾਇਰਸ ਨੂੰ ਮੁਸਲਿਮ ਭਾਈਚਾਰੇ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਕਦੇ ਸਿੱਖ ਭਾਈਚਾਰੇ ਨਾਲ। ਘੱਟ ਗਿਣਤੀਆਂ ਨੂੰ ਮਹਾਂਮਾਰੀ ਦੇ ਦੌਰ ਵਿੱਚ ਵੀ ਗਿਣੀ ਮਿਥੀ ਸਾਜਿਸ਼ ਅਧੀਨ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ।” , ਉਕਤ ਵਿਚਾਰਾਂ ਦਾ ਪ੍ਰਗਟਾਵਾ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਨੌਜਵਾਨ ਸਿੱਖ ਲੀਡਰ ਭਾਈ ਹਰਪਾਲ ਸਿੰਘ ਖਾਲਸਾ ਨੇ ਭਾਰਤ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਕਰੋਨਾ ਵਾਇਰਸ ਦੀ ਆੜ ਵਿੱਚ ਹੋ ਰਹੀਆਂ ਵਧੀਕੀਆਂ ਬਾਰੇ ਗੱਲਬਾਤ ਕਰਦਿਆਂ ਕੀਤਾ।

    ਭਾਈ ਹਰਪਾਲ ਸਿੰਘ ਖਾਲਸਾ


    ਉਹਨਾ ਕਿਹਾ ਕਿ ਪਹਿਲਾਂ ਗਿਆਨੀ ਬਲਦੇਵ ਸਿੰਘ ਤੇ ਫੇਰ ਪਦਮ ਸ਼੍ਰੀ ਗਿਆਨੀ ਨਿਰਮਲ ਸਿੰਘ ਖਾਲਸਾ ਦੇ ਮੁੱਦੇ ‘ਤੇ ਸਰਕਾਰੀ ਤੇ ਗੈਰ ਸਰਕਾਰੀ ਰਵੱਈਆ ਨਾਂਹ ਪੱਖੀ ਰਿਹਾ। ਭਾਈ ਨਿਰਮਲ ਸਿੰਘ ਖਾਲਸਾ ਪਦਮਸ੍ਰੀ ਸਨਮਾਨ ਨਾਲ ਸਨਮਾਨਿਤ ਸਨ, ਪਰ ਸਰਕਾਰ ਵੱਲੋਂ ਉਹਨਾਂ ਦੇ ਅੰਤਿਮ ਸਸਕਾਰ ਵੇਲੇ ਹੋਈਆਂ ਮੰਦਭਾਗੀਆਂ ਘਟਨਾਵਾਂ ਬਾਰੇ ਵੀ ਗੰੰਭੀਰ ਕਦਮ ਨਹੀਂ ਉਠਾਏ ਗਏ। ਇਸ ਦੇ ਨਾਲ ਹੀ ਉਹਨਾ ਹਜ਼ੂਰ ਸਾਹਿਬ ਤੋੰ ਆਏ ਸ਼ਰਧਾਲੂਆਂ ਦਾ ਜਿਕਰ ਖਾਸ ਤੌਰ ਤੇ ਕਰਦਿਆਂ ਕਿਹਾ ਕਿ ਇਹ ਸਾਰਾ ਵਰਤਾਰਾ ਨਿੰਦਣਯੋਗ ਹੈ। ਇਸ ਸਮੁੱਚੇ ਵਰਤਾਰੇ ਦੀ ਉਹ ਡਟਵੀਂ ਨਿਖੇਧੀ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਪਰ ਸਰਕਾਰਾਂ ਵੱਲੋਂ ਵਿਸ਼ੇਸ਼ ਅਜੰੰਡੇ ਤਹਿਤ ਸਿੱੱਖਾਂ ਨੂੰ ਭੰਡਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

    ਭਾਈ ਬਲਦੇਵ ਸਿੰਘ ਦੀ ਮੌਤ ਨੂੰ ਨਿਸ਼ਾਨਾ ਬਣਾ ਕੇ ਗੀਤ ਰਾਹੀਂ ਸਮੁੱਚੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ “ਅਗਾਇਕ” ਸਿੱਧੂ ਮੂਸੇਵਾਲਾ ਨੂੰ ਵੀ ਦੁਰ-ਫਿੱਟੇਮੂੰਹ ਕਹਿਣਾ ਬਣਦਾ ਹੈ ਜਿਸਨੇ ਪਾਕ ਪਵਿੱਤਰ ਕਲਾ ਦੇ ਮਾਧਿਅਮ ਰਾਹੀਂ ਪੰਜਾਬ ਦਾ ਹਰ ਸਾਹ ਭਲਾ ਲੋੜਨ ਵਾਲੇ ਪ੍ਰਵਾਸੀ ਭਾਈਚਾਰੇ ਨੂੰ ਬਦਨਾਮ ਕੀਤਾ। ਭਾਈ ਹਰਪਾਲ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਦੀ ਜਾਨ ਸਲਾਮਤੀ ਲਈ ਸਖਤ ਕਦਮ ਚੁੱਕਣੇ ਜ਼ਰੂਰੀ ਸਮਝਣ। ਜੇ ਲੋਕ ਹੀ ਜਿਉਂਦੇ ਨਾ ਰਹੇ ਤਾਂ ਸਿਆਸੀ ਚਾਲਾਂ ਕਿਹਨਾਂ ਦੇ ਸਿਰ ‘ਤੇ ਖੇਡੋਗੇ?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!