19.8 C
United Kingdom
Friday, June 19, 2026

More

    ਸੈਕਰਾਮੈਂਟੋ ਯੂਨੀਵਰਸਿਟੀ ਵੱਲੋਂ ਪੰਜਾਬੀ ਕਲਾਸ ਬੰਦ ਕਰਨ ਦੇ ਫ਼ੈਸਲੇ ਦਾ ਭਾਈਚਾਰੇ ਵੱਲੋਂ ਵਿਰੋਧ।

    ਸੈਕਰਾਮੈਂਟੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)

    ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ ਪੰਜਾਬੀ ਕਮਿਉਂਨਟੀ ਮੈਂਬਰ ਇਸ ਕਰਕੇ ਭਾਰੀ ਨਿਰਸ਼ਤਾਂ ਦਾ ਸਾਹਮਣਾ ਕਰ ਰਹੇ ਹਨ ਕਿਉਕੇ ਸਥਾਨਿਕ ਸਟੇਟ ਯੂਨੀਵਰਸਿਟੀ ਵਿੱਚ ਪੰਜਾਬੀ ਪਿਛਲੇ 18 ਸਾਲ ਤੋ ਪੜਾਈ ਜਾ ਰਹੀ ਸੀ ‘ਲੇਕਿਨ ਯੂਨੀਵਰਸਿਟੀ ਨੇ ਅਚਾਨਕ ਪੰਜਾਬੀ ਕਲਾਸ ਬੰਦ ਕਰਨ ਦਾ ਫੈਸਲਾ ਲੈ ਲਿਆ ਜਿਸ ਕਰਕੇ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਕਲਾਸ ਕਰਕੇ ਜਿੱਥੇ ਪੰਜਾਬੀ ਬੱਚੇ ਤਾਂ ਇਹ ਕਲਾਸ ਲੈਂਦੇ ਹੀ ਸਨ, ਬਲਕਿ ਬਹੁਤ ਸਾਰੇ ਗ਼ੈਰ ਪੰਜਾਬੀ ਬੱਚੇ ਵੀ ਇਸ ਕਲਾਸ ਦਾ ਫ਼ਾਇਦਾ ਲੈ ਰਹੇ ਸਨ। ਬੱਚੇ ਇਸ ਕਰਕੇ ਵੀ ਕਾਫ਼ੀ ਨਿਰਾਸ਼ ਹਨ ਕਿ ਉਹ ਪੱਤਝੜ ਸੀਜਨ 2020 ਲਈ ਇਹ ਕਲਾਸ ਲੈਣਾ ਚਹੁੰਦੇ ਸਨ। ਪੰਜਾਬੀਆਂ ਦਾ ਕੈਲੇਫੋਰਨੀਆਂ ਵਿੱਚ 100 ਸਾਲ ਪੁਰਾਣਾ ਇਤਿਹਾਸ ਹੈ, ਸਾਡੀਆਂ ਜੜ੍ਹਾਂ ਇੱਥੇ ਨੇ, ਇਸ ਤਰਾਂ ਪੰਜਾਬੀ ਕਲਾਸ ਦਾ ਕੈਂਸਲ ਹੋਣਾ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਆਸ ਕਰਦੇ ਹਾਂ ਕਿ ਪੰਜਾਬੀ ਕਮਿਉਂਨਟੀ ਦੇ ਮੈਂਬਰ ਅਤੇ ਵਿਦਿਆਰਥੀ ਇਹ ਕਲਾਸ ਬੰਦ ਕਰਨ ਦੇ ਸੰਬੰਧ ਵਿੱਚ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਜ਼ਰੂਰ ਆਪਣੀ ਅਵਾਜ਼ ਬੁਲੰਦ ਕਰਨਗੇ। ਉਮੀਦ ਕਰਦੇ ਹਾਂ ਕਿ ਯੂਨੀਵਰਸਿਟੀ ਆਪਣੇ ਇਸ ਫੈਸਲੇ ਦਾ ਮੁੜ ਮੁਲਾਂਕਣ ਕਰੇ ਅਤੇ ਇਸ ਬਾਰੇ ਹੋਰ ਵਿਚਾਰ-ਵਟਾਂਦਰਾ ਕਰਕੇ ਫੈਸਲਾ ਲਵੇ। ਇਸ ਸਬੰਧੀ ਇੱਕ ਸਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਜਾਕੇ ਇੱਕ ਅਰਜ਼ੀ ਜ਼ਰੂਰ ਸਾਈਨ ਕਰੋ
    ਸੈਕਰਾਮੈਂਟੋ ਸਟੇਟ ਐਸਐਸਏ,
    ਕੈਲੀਫੋਰਨੀਆ ਸਿੱਖ ਯੂਥ ਅਲਾਇੰਸ
    http://chng.it/htfV4LnvDp

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!