ਆਸਾ ਵਰਕਰਾਂ ਨੂੰ ਪੂਰੀ ਤਨਖਾਹ ਤੇ ਬੀਮੇ ਕੀਤੇ ਜਾਣ -ਮੇਜਰ ਸਿੰਘ ਕਾਲੇਕੇ
ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ
ਪੰਜਾਬ ਵਿੱਚ ਜਿਵੇਂ-ਜਿਵੇਂ ਕਰੋਨਾਵਾਇਰਸ ਦੇ ਮਰੀਜ਼ਾ ਵਿੱਚ ਹਰ ਰੋਜ਼ ਵਾਧਾਹੋ ਰਿਹਾ ਹੈ । ਉਸੇ ਤਰਾਂ ਸਿਹਤ ਵਿਭਾਗ ਦੇ ਹੇਠਲੇ ਕਰਮਚਾਰੀਆਂ ਤੇ ਕੰਮ ਦਾ ਭਾਰ ਵਧਦਾ ਜਾ ਰਿਹਾ ਹੈ ।ਪੰਜਾਬ ਵਿੱਚ ਰੋਜ਼ਾਨਾ ਛੇ ਹਜ਼ਾਰ ਟੈਸਟ ਕਰਨ ਦੇ ਨਿਰਦੇਸ਼ ਦੇਣ ਵਾਲੀ ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਨੂੰ ਪੰਜ ਰੁਪਏ ਪ੍ਤੀ ਪਰੀਵਾਰ ਨਿਗੂਣਾ ਮਿਹਨਤਾਨਾ ਹੀ ਮਿਲਦਾ ਹੈ । ਡਿਉਟੀ ਸਮੇਂ ਉਨ੍ਹਾਂ ਨੂੰ ਕੋਈ ਸੇਫਟੀ ਕਿੱਟ ਵੀ ਨਹੀਂ ਦਿੱਤੀ ਜਾਂਦੀ ।ਇਸ ਕਰਕੇ ਮੋਗਾ ਜਿਲ੍ਹੇ ਵਿੱਚ ਕੰਮ ਕਰਦੀਆਂ ਚਾਰ ਆਸ਼ਾ ਵਰਕਰਾਂ ਦੀ ਰਿਪੋਰਟ ਪਾਜ਼ੇਟਿਵ ਆ ਗ ਈ ਹੈ ।ਇਸ ਕਰਕੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਦੂਜੇ ਕਰਮਚਾਰੀ ਮਲਟੀਪਰਪਜ ਹੈੱਲਥ ਵਰਕਰ ਐਨ ਐਚ ਐਮ ਆਰ ਕਾਮੇ ਅਤੇ ਸਫਾਈ ਸੇਵਕ ਭੈਭੀਤ ਹਨ ।ਕਿਉਂਕਿ ਪੀੜਤ ਹੋਣ ਤੇ ਸਰਕਾਰਾਂ ਪੀੜਤ ਮੁਲਾਜਮਾਂ ਦੀ ਬਾਂਹ ਨਹੀਂ ਫੜਦੀਆਂ ।ਅਸਲ ਵਿੱਚ ਸਰਕਾਰਾਂ ਉਪਰਲੇ ਦਸ ਫੀਸਦੀ ਧਨਾਢ ਲੋਕਾਂ ਨੂੰ ਹੀ ਵਚਾਉਣਾ ਚਾਹੁੰਦੀਆਂ ਹਨ ।ਲੋਕਾਂ ਨੂੰ ਤਾਂ ਸਿਰਫ ਡੰਡੇ ਦੇ ਜੋਰ ਦਵਾਉਣਾ ਚਾਹੁੰਦੀਆਂ ਹਨ ।ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵਾਇਰਸ ਦੇ ਵਾਧੇਦਠੁਣਾਂ ਵੀ ਲੋਕਾਂ ਸਿਰ ਭੰਨਿਆ ਜਾ ਸਕੇ ।ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕਾਲੇਕੇ ,ਬਲਵੰਤ ਸਿੰਘ ਬਾਘਾਪੁਰਾਨਾ ,ਦਰਸ਼ਨ ਸਿੰਘ ਹਿੰਮਤਪੁਰਾ ਨੌਜਵਾਨ ਭਾਰਤ ਸਭਾ ਦੇ ਗੁਰਮੁਖ ਸਿੰਘ ਹਿੰਮਤਪੁਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਅਸੀਂ ਆਸ਼ਾ ਵਰਕਰਾਂ 7 ਮਈ ਦੀ ਹੜਤਾਲ ਦੀ ਹਮਾਇਤ ਕਰਦੇ ਹੋਏ ਮੰਗ ਕਰਦੇ ਹਾਂ ਕਿ ਆਸ਼ਾ ਵਰਕਰਾਂ ਨੂੰ ਪੂਰਾ ਤਨਖਾਹ ਸਕੇਲ ਅਤੇ ਸਾਰੇ ਭੱਤੇ ਦਿੱਤੇ ਜਾਣ । ਉਨ੍ਹਾਂ ਦਾ ਜੀਵਨ ਬੀਮਾ ਕੀਤਾ ਜਾਵੇ । ਉਨ੍ਹਾਂ ਦਾ ਨੁਕਸਾਨ ਹੋਣ ਦੀ ਸੂਰਤ ਵਿੱਚ ਪੰਜਾਹ ਲੱਖ ਦੀ ਗਰਾਂਟ ਅਤੇ ਪਰੀਵਾਰ ਦੇ ਇੱਕ ਜੀਅ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ ।