ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਨਵੇਂ ਅੰਕੜਿਆਂ ਅਨੁਸਾਰ ਗਲਾਸਗੋ ਦੀ ਕਾਉਂਸਲ ਐਮਰਜੈਂਸੀ ਕਰਕੇ ਕੋਰੋਨਾਵਾਇਰਸ ਗਰਾਂਟਾਂ ਨੂੰ ਪੱਬਾਂ ਅਤੇ ਹੋਰ ਟਰੇਡ ਅਦਾਰਿਆਂ ਨੂੰ ਮੁਹੱਈਆ ਕਾਰਵਾਉਣ ਲਈ ਸਭ ਤੋਂ ਧੀਮੀ ਚਾਲ ਵਿੱਚ ਹੈ। ਸਕਾਟਿਸ਼ ਬੀਅਰ ਐਂਡ ਪਬ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਐਸ ਐਨ ਪੀ ਚਲਾਉਣ ਵਾਲੀ ਸਥਾਨਕ ਅਥਾਰਟੀ ਵਿਚ ਸਿਰਫ ਇਕ ਚੌਥਾਈ ਪੱਬਾਂ ਨੇ ਵਾਧੂ ਨਕਦ ਰਾਸੀ ਪ੍ਰਾਪਤ ਕੀਤੀ ਹੈ।ਜਦ ਕਿ ਸਕੌਟਲੈਂਡ ਦੇ 1500 ਤੋਂ ਵੱਧ ਪੱਬ ਅਜੇ ਵੀ ਮੱਦਦ ਦੀ ਉਡੀਕ ਕਰ ਰਹੇ ਹਨ। ਘੱਟਗਿਣਤੀ ਐਸ ਐਨ ਪੀ ਦੀ ਕੌਂਸਲਰ ਸੁਜੈ਼ਨ ਐਟਕਨ ਦੀ ਅਗਵਾਈ ਵਿੱਚ ਇਸ ਪ੍ਕਿਰਿਆ ਨੂੰ ਤੁਰੰਤ ਠੀਕ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ, ਪੱਬ ਬੰਦ ਹੋ ਜਾਣਗੇ ਅਤੇ ਹਜ਼ਾਰਾਂ ਲੋਕ ਨੌਕਰੀਆਂ ਗੁਆ ਸਕਦੇ ਹਨ।