6.9 C
United Kingdom
Saturday, March 7, 2026

More

    ਸਲਾਮ ਤੋਂ ਸਿੱਖਣ ਵੱਲ

    ਗੁਰਦਿੱਤ ਦੀਨਾ

    ਸਿਰਫ਼ ਸਜਦਾ ਹੀ ਕਾਫ਼ੀ ਨਹੀਂ
    ਉਸ ਮਹਾਨ ਫ਼ਿਲਾਸਫ਼ਰ ਲਈ
    ਜਿਸਨੇ ਕੀਤਾ ਹੈ ਸਮੁੰਦਰ ਨੂੰ ਕੁੱਜੇ ਵਿੱਚ ਬੰਦ ,
    ਤੇ ਸਾਨੂੰ ਲੱਭ ਕੇ ਦਿੱਤਾ ਹੈ
    ਕਿਰਤੀ ਦੀ ਜ਼ਿੰਦਗੀ ਨੂੰ ਸੌਖੇ ਕਰਨ ਦਾ ਰਾਹ ।

    ਇਸ ਲਈ ਸਾਨੂੰ ਤਾਂ ਪੜ੍ਹਨਾ ਚਾਹੀਦਾ ਹੈ
    ਉਸ ਦੀਆਂ ਲਿਖਤਾਂ ਨੂੰ
    ਜਾਣਨਾ ਚਾਹੀਦਾ ਹੈ ਉਸ ਦੇ ਕੀਤੇ ਕੰਮ ਤੇ ਉਸ ਦੀ ਸ਼ਖ਼ਸੀਅਤ ਬਾਰੇ ,
    ਤੇ ਖੁਦ ਨੂੰ ਪੇਸ਼ ਕਰਨਾ ਚਾਹੀਦਾ ਹੈ
    ਉਸਦੇ ਪੈਰੋਕਾਰ ਬਣਨ ਲਈ ।

    ਕਿਓਂਕਿ
    ਅਸੀ ਨਹੀਂ ਦੇਣ ਦੇ ਸਕਦੇ ਉਸਦੀ ਕਰਨੀ ਦਾ ,
    ਖੁਦ ਤੰਗੀਆ – ਤੁਰਸੀਆਂ , ਦੇਸ਼ ਨਿਕਾਲੇ ,
    ਬੱਚਿਆਂ ਦਾ ਬਿਨਾਂ ਇਲਾਜ ਬਿਮਾਰੀਆ ਨਾਲ ਨੰਗੇ ਤਨ ਮਰਨਾ ,
    ਤੇ ਫਿਰ ਵੀ
    ਭੁੱਲ ਜਾਣਾ ਆਪਣੇ ਲਈ ਸਭ ਸੁੱਖ ਸੁਵਿਧਾਵਾਂ ਨੂੰ ,
    ਤੇ ਬੱਸ ਹਰਵੇਲੇ ਚਿੰਤਤ ਰਹਿਣਾ
    ਕਿਰਤੀ ਧਿਰ ਨੂੰ ਸੁਖਾਲੇ ਕਰਨ ਲਈ ।

    ਅਸੀ ਨਹੀ ਭੁੱਲ ਸਕਦੇ
    ਉਸ ਸ਼ਖ਼ਸੀਅਤ (ਏਂਗਲਜ਼) ਨੂੰ ,
    ਜਿਸਨੇ ਮਿਸਾਲ ਕਾਇਮ ਕੀਤੀ ਹੈ
    ਦੋਸਤੀ ਦੇ ਰਿਸ਼ਤੇ ਵਿਚ ,
    ਤੇ ਪਰਛਾਂਵੇ ਵਾਂਗ ਚੱਲਿਆ ਹੋਵੇ
    ਸਿਧਾਂਤਕ ਸੋਚ ਦੇ ਮਹਾਨ ਆਗੂ ਨਾਲ ,
    ਹਰ ਵੇਲੇ ਆਪਣਿਆਂ ਵਾਂਗ ਰੱਖਿਆ ਹੋਵੇ ਧਿਆਨ
    ਉਸਦੀ ਹਰ ਇਕ ਜਰੂਰਤ ਦਾ ,
    ਤੇ
    ਉਸਦੀ ਸਿਧਾਂਤਕ ਰਫਲ ਹੇਠ
    ਮੋਢੇ ਦਾ ਕੰਮ ਕੀਤਾ ਹੋਵੇ
    ਸਰਮਾਏਦਾਰੀ ਵਿਰੁੱਧ
    ਕਿਰਤ ਦੀ ਧਿਰ ਦਾ ਗੋਲਾ ਦਾਗਣ ਲਈ ।ਸਿਰ ਝੁਕ ਜਾਂਦਾ ਹੈ ਸਲਾਮ ਕਰਨ ਲਈ
    ਉਸ ਦੀ ਜੀਵਨ ਸਾਥਣ
    ਉਸ ਔਰਤ ਨੂੰ
    ਜਿਸਨੂੰ ਦਿਸ ਰਿਹਾ ਹੋਵੇ
    ਆਪਣਾ ਸਾਰਾ ਜੀਵਨ
    ਸਿਰਫ਼ ਆਪਣੇ ਸਾਥੀ ਦੀ ਸੋਚ ਵਿੱਚ ,
    ਤੇ ਗਿਆਨ ਹੋਵੇ
    ਆਪਣੇ ਅੱਗੇ ਆਉਣ ਵਾਲੀਆਂ ਕਠਿਨਾਈਆਂ ਦਾ ,
    ਪਰ ਫਿਰ ਵੀ ਜਜਬਾ ਹੋਵੇ
    ਹੱਥਾਂ ਵਿੱਚ ਹੱਥ ਪਾ ਕੇ
    ਹਨੇਰਿਆਂ ਤੋਂ ਰੋਸ਼ਨੀ ਵੱਲ ਜਾਣਦਾ ,
    ਤੇ ਦ੍ਰਿੜ ਵਿਸ਼ਵਾਸ ਹੋਵੇ
    ਆਪਣੇ ਸਾਥੀ ਦੀ ਚੇਤਨ ਸੋਚ ਦੀ ਜਿੱਤ ਦਾ ।

    ਇਸ ਲਈ
    ਸਿਰਫ਼ ਸਜਦਾ ਹੀ ਕਾਫੀ ਨਹੀ
    ਉਸ ਮਹਾਨ ਪਦਾਰਥਵਾਦੀ ਫ਼ਿਲਾਸਫ਼ਰ ਨੂੰ
    ਜਿਸਨੇ ਕੀਤਾ ਹੈ
    ਹਾਲਾਤ ਬਦਲ, ਕੇ , ਸੋਚ ਤੇ ਫ਼ਿਰ ਅਸਲ ਵਿੱਚ ਇਨਕਲਾਬ ,
    ਤੇ ਉਸਰਿਆ ਦੇਖਿਆ ਹੈ
    ਖਿਆਲਾਂ ਵਿੱਚ ਸਮਾਜਵਾਦ ,
    ਇਸ ਲਈ ਸਾਨੂੰ ਖੁਦ ਤਿਆਰ ਹੋਣਾ ਚਾਹੀਦਾ ਹੈ
    ਉਸਦੇ ਪੈਰੋਕਾਰ ਬਣਨ ਲਈ
    ਤੇ ਉਸ ਦੀ ਸੋਚ ਨੂੰ ਅਮਲੀ ਜਾਮਾ ਪਹਿਣਾਉਣ ਲਈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!