ਹੰਡਿਆਇਆ (ਬੰਧਨ ਤੋੜ ਸਿੰਘ, ਲਿਆਕਤ ਅਲੀ)
1263 ਬਹੁ ਕਾਰਜ ਕਰਤਾ ਸਿਹਤ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਡਿਉਟੀ ਕਰਦਿਆਂ ਰੋਸ ਮੁਜਾਹਰਾ ਇਸ ਮੋਕੇ ਬੋਲਦਿਆਂ ਹੈਲਥ ਵਰਕਰ ਮੇਲ ਪੰਜਾਬ ਦੀ ਐਕਸਨ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਹੋਰ ਸੂਬਾ ਆਗੂਆਂ ਨੇ ਕਿਹਾ ਕਿ ਸਰਕਾਰ ਸਾਥੋਂ ਕੋਰੋਨਾ ਕਹਿਰ ਦੇ ਇਸ ਮਹਾਂਮਾਰੀ ਖ਼ਿਲਾਫ਼ ਜਮੀਨੀ ਪੱਧਰ ਤੇ ਮੋਹਰੀ ਹੋਕੇ ਲੜਾਈ ਲੜ ਰਹੇ ਹਨ ਪਰ ਸਰਕਾਰ ਸਾਡੇ ਨਾਲ ਬੇਇਨਸਾਫ਼ੀ ਕਰ ਰਹੀ ਹੈ ਸਾਡੇ ਪਰਖਕਾਲ ਦੇ ਸਮੇਂ ਦੀ ਅਵਧੀ ਨੂੰ ਦਰਕਿਨਾਰ ਕਰਦਿਆਂ ਸਾਨੂੰ ਪੱਕੇ ਕੀਤਾ ਜਾਵੇ ਤਾਂ ਜੋ ਸਾਨੂੰ ਪੱਕੇ ਮੁਲਾਜਮਾਂ ਵਾਲੀਆਂ ਸਹੂਲਤਾਂ ਅਤੇ ਪੂਰੀ ਤਨਖ਼ਾਹ ਮਿਲ ਸਕੇ ਅਤੇ ਸਾਡੇ ਬੱਚਿਆਂ ਨੂੰ ਸਹੂਲਤਾਂ ਮਿਲ ਸਕਣ ਇਸ ਮੋਕੇ ਉਹਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣੀ ਸੇਵਾ ਨਿਭਾਈ।