15.9 C
United Kingdom
Sunday, September 6, 2026

More

    ਕਰੋਨਾ ਮਹਾਂਮਾਰੀ ‘ਚ ਦੁਕਾਨਾਂ ਖੋਲ੍ਹਣ ਦੇ ਪਾਸ ਜਾਰੀ ਕਰਨ ਦੇ ਨਾਂਅ ‘ਤੇ ਨਗਰ ਕੌਂਸਲ ਵਸੂਲਣ ਲੱਗੀ ਫੀਸ

    ਰਾਏਕੋਟ (ਰਘਵੀਰ ਸਿੰਘ ਜੱਗਾ)

    ਕਰੋਨਾ ਵਾਇਰਸ ਦੇ ਕਹਿਰ ਕਾਰਨ ਹਰ ਵਿਅਕਤੀ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ। ਲੰਬੇ ਸਮੇਂ ਤੋਂ ਕੰਮ ਬੰਦ ਹੋਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦੁਕਾਨਦਾਰ ਵੀ ਭਾਰੀ ਔਖ ‘ਚੋਂ ਲੰਘ ਰਹੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਲੋਕਾਂ ਦੀਆਂ ਇਹਨਾਂ ਮਜਬੂਰੀਆਂ ਦਾ ਲਾਹਾ ਖੱਟਣ ‘ਚ ਲੱਗੀ ਹੋਈ ਹੈ। ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੀ ਨਗਰ ਕੌਂਸਲ ਰਾਏਕੋਟ ਨੇ ਕਰਿਆਨਾ ਦੁਕਾਨਦਾਰਾਂ ਨੂੰ ਪਾਸ ਜਾਰੀ ਕਰਨ ਦੀ ਆੜ ਹੇਠ ਫ਼ੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ।
    ਐਸ. ਡੀ. ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਵੱਲੋਂ ਕਰਿਆਨਾ ਦੁਕਾਨਦਾਰਾਂ ਨੂੰ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਲਈ ਪਾਸ ਜਾਰੀ ਕਰਨ ਦੇ ਅਧਿਕਾਰ ਨਗਰ ਕੌਂਸਲ ਰਾਏਕੋਟ ਨੂੰ ਦੇ ਦਿੱਤੇ ਗਏ ਹਨ। ਪਿਛਲੇ ਦੋ ਦਿਨ ਤੋਂ ਪਾਸ ਜਾਰੀ ਕਰਨ ਲਈ ਦੁਕਾਨਦਾਰਾਂ ਕੋਲੋਂ ਦਰਖਾਸਤਾਂ ਹਾਸਲ ਕਰਨ ਲਈ ਸਥਾਨਕ ਕਰਿਆਨਾ ਯੂਨੀਅਨ ਦੇ ਆਗੂ ਨਗਰ ਕੌਂਸਲ ਦੀ ਸਹਾਇਤਾ ਲਈ ਜੁਟੇ ਹਨ। ਆਲ ਟਰੇਡਰਜ਼ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਅਗਰਵਾਲ ਤੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਏਬੰਤ ਜੈਨ ਦੇ ਨਾਂਅ ਤੇ ਵਟ੍ਹਸਐਪ ਗਰੁੱਪ ਵਿਚ ਭੇਜੇ ਸੰਦੇਸ਼ ਅਨੁਸਾਰ, ਬੀਤੀ ਸ਼ਾਮ 6 ਵਜੇ ਭਗਵਾਨ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਤੋਂ ਆਪਣੇ ਪਾਸ ਪ੍ਰਾਪਤ ਕਰਨ ਲਈ ਅਪੀਲ ਕੀਤੀ ਗਈ ਸੀ ਅਤੇ ਦੁਕਾਨਦਾਰਾਂ ਨੂੰ 440 ਰੁਪਏ ਖੁੱਲ੍ਹੇ ਨਾਲ ਲੈ ਕੇ ਆਉਣ ਲਈ ਕਿਹਾ ਗਿਆ ਸੀ।
    ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਏਕੋਟ ਅਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਐਸ.ਡੀ.ਐਮ. ਰਾਏਕੋਟ ਵਲੋਂ ਕਿਹਾ ਗਿਆ ਸੀ ਕਿ ਰਜ਼ਿਸਟਰਡ ਦੁਕਾਨਾਂ ਦੇ ਹੀ ਪਾਸ ਜਾਰੀ ਕਰਨੇ ਹਨ। ਉਹਨਾਂ ਕਿਹਾ ਕਿ ਇਹ ‘ਕਰਫਿਊ ਪਾਸ’ ਫੀਸ ਨਹੀਂ ਸਗੋਂ ਦੁਕਾਨਾਂ ਦੀ ਰਜ਼ਿਸਟਰੇਸ਼ਨ ਫੀਸ ਹੈ ਜੋ ਦੁਕਾਨਦਾਰ ਪਿਛਲੇ ਕਈ ਸਾਲਾਂ ਤੋਂ ਨਹੀਂ ਭਰਵਾ ਰਹੇ ਸਨ। ਜਦਕਿ ਦੇਖਿਆ ਜਾਵੇ ਕਿ ਸਰਕਾਰ ਵੱਲੋਂ ਇਸ ਸਮੇਂ ਸਾਰੀਆਂ ਬਕਾਇਆ ਰਕਮਾਂ ਦੀ ਉਗਰਾਹੀ ਅੱਗੇ ਪਾ ਦਿੱਤੀ ਹੈ ਅਤੇ ਰਿਜ਼ਰਵ ਬੈਂਕ ਵੱਲੋਂ ਮਹੀਨਾਵਾਰ ਕਿਸ਼ਤਾਂ ਦੀ ਵਸੂਲੀ ਵੀ ਅੱਗੇ ਪਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਪੰ੍ਰਤੂ ਨਗਰ ਕੌਂਸਲ ਇਸ ਔਖੇ ਸਮੇਂ ਦਾ ਲਾਹਾ ਲੈਣ ‘ਚ ਜੁਟ ਗਈ ਹੈ।
    ਇਸ ਸਬੰਧੀ ਐਸ.ਡੀ.ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਉਹਨਾਂ ਨੂੰ ਦੁਕਾਨਾਂ ਖੋਲ੍ਹਣ ਲਈ ਜਿਹੜੇ ਆਦੇਸ਼ ਮਿਲੇ ਹਨ ਉਹ ਕੇਵਲ ਰਜ਼ਿਸਟਰਡ ਦੁਕਾਨਾਂ ਦੇ ਪਾਸ ਜਾਰੀ ਕਰਨ ਲਈ ਹਨ, ਇਸ ਕਾਰਨ ਇਹ ਫੀਸ ਦੁਕਾਨਾਂ ਦੀ ਰਜ਼ਿਸਟਰੇਸ਼ਨ ਲਈ ਲਈ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!