4.2 C
United Kingdom
Saturday, March 7, 2026

More

    ਬਿਨ੍ਹਾਂ ਕਿਸੇ ਸਾਜੋ ਸਮਾਨ ਦੇ ਕੋਰੋਨਾ ਨਾਲ ਲੜਾਈ ਲੜ ਰਹੀਆਂ ਹਨ ਆਸਾ ਵਰਕਰਾਂ -ਪੰਜਾਬ ਪ੍ਰਧਾਨ

    ਆਸਾ ਵਰਕਰ ਨੂੰ ਹਜਾਰ, ਸੁਪਰਵਾਇਜਰ ਨੂੰ ਪੰਜ ਸੌ।

    ਜਿਸ ਨਾਲ ਕਿਰਾਇਆ ਵੀ ਨਹੀਂ ਪੂਰਿਆ ਜਾਂਦਾ
    ਬਰਨਾਲਾ (ਬੰਧਨਤੋੜ ਸਿੰਘ)

    ਆਸਾ ਵਰਕਰਾ ਤੇ ਫੈਸੀਲਿਟਟਰਾਂ ਨੇ ਪੰਜਾਬ ਸਰਕਾਰ ਤੋਂ ਕੋਰੋਨਾ ਕੋਵਿਡ ੧੯ ਦੇ ਚਲਦੇ ਮੁੱਢਲੀਆਂ ਸਹੂਲਤਾਂ ਦੀ ਕੀਤੀ ਮੰਗ। ਇਸ ਸਬੰਧੀ ਗੱਲਬਾਤ ਕਰਦਿਆਂ ਆਸਾ ਵਰਕਰ ਅਤੇ ਫੈਸੀਲਿਟੇਟਰ ਪੰਜਾਬ ਦੀ ਪ੍ਰਧਾਨ ਪਵਨਪ੍ਰੀਤ ਕੌਰ ਨੇ ਕਿਹਾ ਕਿ ਸਾਡੀਆਂ ਅਠਾਰਾਂ ਹਜਾਰ ਸੁਪਰਵਾਇਜਰਾਂ ਅਤੇ ਅਠਾਈ ਹਜਾਰ ਆਸਾ ਵਰਕਰਾਂ ਪੰਜਾਬ ਵਿਚ ਕੰਮ ਕਰਦੀਆਂ ਹਨ। ਜਿਨ੍ਹਾ ਨੂੰ ਸਿਰਫ ਇੱਕ ਹਜਾਰ ਰੁਪਏ ਆਸਾ ਵਰਕਰ ਅਤੇ ਪੰਜ ਸੋ ਰੁਪਏ ਪ੍ਰਤੀ ਸੁਪਰਵਾਇਜਰ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ। ਜਿਸ ਨਾਲ ਸਾਡੇ ਦਫਤਰ ਆਉਣ ਜਾਣ ਦਾ ਕਿਰਾਇਆ ਵੀ ਪੂਰਾ ਨਹੀਂ ਹੁੰਦਾ। ਇਥੋਂ ਤੱਕ ਕਿ ਆਸਾ ਵਰਕਰਾ ਨੇ ਘਰ-ਘਰ ਜਾ ਕੇ ਸਰਵੇ ਕਰਨਾ ਹੁੰਦਾ ਹੈ। ਉਨ੍ਹਾਂ ਪਾਸ ਨਾ ਤਾ ਮਾਸਕ, ਸੈਨੀਟਾਇਜਰ, ਦਸਤਾਨੇ ਉਪਲਭਦ ਹਨ। ਕਰੀਬ ਇੱਕ ਆਸਾ ਵਰਕਰ ਸੋਲਾਂ ਸੋ ਜਾ ਇਸ ਤੋਂ ਕੁੱਝ ਵੱਧ ਘੱਟ ਅਬਾਦੀ ਦਾ ਸਰਵੇ ਕਰਦੀ ਹੈ। ਪਰ ਉਨ੍ਹਾਂ ਨੂੰ ਲੋਕਾਂ ਵੱਲੋਂ ਵੀ ਬਣਦਾ ਸਹਿਯੋਗ ਨਹੀਂ ਦਿੱਤਾ ਜਾਂਦਾ ਬਲਕਿ ਕੋਰੋਨਾ ਦੇ ਚਲਦੇ ਬਹੁਤ ਹੀ ਭੱਦਾ ਬੋਲਿਆ ਜਾਂਦਾ ਹੈ ਅਤੇ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਨਾ ਕੋਈ ਤਨਖਾਹ ਨਾ ਕੋਈ ਗੁਜਾਰਾ ਭੱਤਾ ਦਿੱਤਾ ਜਾਂਦਾ ਹੈ। ਜੋ ਅੱਜ ਦੇ ਸਮੇਂ ਵਿਚ ਆਸਾ ਵਰਕਰ ਮਾੜੀ ਅਤੇ ਗੰਭੀਰ ਸਥਿਤੀ ਵਿਚੋਂ ਲੰਘ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਬਣਦਾ ਗੁਜਾਰਾ ਭੱਤਾ ਅਤੇ ਪੱਕੀ ਪ੍ਰਤੀ ਮਹੀਨਾ ਤਨਖਾਹ ਦੇਵੇ ਤਾ ਜੋ ਅਸੀ ਆਪਣਾ ਪੇਟ ਅਤੇ ਆਪਣੇ ਬੱਚੇ ਪਾਲ ਸਕੀਏ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਦੀ ਜੇਕਰ ਸਥਿਤੀ ਦੇਖੀ ਜਾਵੇ ਤਾਂ ਸਭ ਨਾਲੋਂ ਮੁਰਲੀ ਕਤਾਰ ਵਿਚ ਆਸਾ ਵਰਕਰਾਂ ਕੋਰੋਨਾ ਨਾਲ ਲੜਾਈ ਬਿਨ੍ਹਾਂ ਕਿਸੇ ਸਾਜੋ ਸਮਾਨ ਦੇ ਲੜ ਰਹੀਆਂ ਹਨ ਜਿਨ੍ਹਾਂ ਨਾਲ ਸਰਕਾਰ ਵੀ ਅਨਿਆ ਕਰ ਰਹੀਆ ਹੈ ਸਹਿਯੋਗ ਜਨਤਾ ਵੀ ਨਹੀਂ ਦਿੰਦੀ । ਇਥੇ ਦੱਸਣਾ ਬਣਦਾ ਹੈ। ਕਿ ਮੋਗਾ ਅਤੇ ਇੱਕ ਦੋ ਹੋਰ ਜਿਲ੍ਹਾਆਂ ਵਿਚ ਕੋਰੋਨਾ ਨਾਲ ਬਿਨ੍ਹਾਂ ਕਿਸੇ ਸਹੂਲਤ ਮਿਲਣ ਤੇ ਮਰੀਜ ਹੋ ਗਈਆ। ਇਸ ਸਮੇਂ ਪਰਵੀਨ ਰਾਣੀ, ਰਾਣੌ ਕੌਰ, ਮਨਦੀਪ ਕੌਰ, ਜਸਵੀਰ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ ਆਦਿ ਸਮੇਤ ਹੋਰ ਆਸਾ ਵਰਕਰਾਂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!