ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਲੰਡਨ ਦੁਨੀਆਂ ਦੇ ਵੱਧ ਵਸੋਂ ਵਾਲੇ ਸਹਿਰਾਂ ਵਿੱਚ ਸਾਮਿਲ ਹੈ, ਇਸ ਵਿਚ ਤਕਰੀਬਨ 9 ਮਿਲੀਅਨ ਲੋਕ ਰਹਿੰਦੇ ਹਨ। ਬਿਨਾਂ ਸ਼ੱਕ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਹਾਲਾਂਕਿ, ਅਫ਼ਸੋਸ ਦੀ ਗੱਲ ਹੈ ਕਿ ਬਰਤਾਨੀਆਂ ਦੀ ਰਾਜਧਾਨੀ ਵੀ ਹਮੇਸ਼ਾਂ ਸੁਰੱਖਿਅਤ ਨਹੀਂ ਹੈ।

ਤੁਸੀਂ ਜਿੱਥੇ ਰਹਿੰਦੇ ਹੋ ਅਪਰਾਧ ਹੋਣਾ ਲਾਜ਼ਮੀ ਹੈ ਅਤੇ ਬਾਰਨੇਟ ਇਸ ਦੀ ਇੱਕ ਉਦਾਹਰਨ ਹੈ। ਮੈਟਰੋਪੋਲੀਟਨ ਪੁਲਿਸ ਮਾਰਚ 2020 ਲਈ ਆਪਣੇ ਮਹੀਨਾਵਾਰ ਅਪਰਾਧ ਦੇ ਅੰਕੜੇ ਪ੍ਰਕਾਸ਼ਤ ਕੀਤੇ ਹਨ, ਜੋ ਲੰਡਨ ਦੇ ਸਾਰੇ ਅਪਰਾਧ ਦੇ ਪੱਧਰ ਨੂੰ ਦਰਸਾਉਂਦੇ ਹਨ। ਉੱਤਰੀ ਲੰਡਨ ਦੇ ਬਾਰਨੇਟ ਵਿੱਚ ਪਿਛਲੇ ਮਹੀਨੇ ਕੁੱਲ 2,278 ਅਪਰਾਧ ਹੋਏ ਸਨ। ਇਹ ਅੰਕੜਾ ਬਹੁਤ ਉੱਚਾ ਹੈ, ਜਦਕਿ ਮਾਰਚ 2019 ਦੇ ਮੁਕਾਬਲੇ ਜੁਰਮਾਂ ਵਿੱਚ ਕਮੀ ਆਈ ਹੈ ਜਿਹੜੇ ਕਿ 2,844 ਸਨ।ਪੁਲਿਸ ਰਿਪੋਰਟਾਂ ਇੱਥੇ ਹਰ ਕਿਸਮ ਦੇ ਅਪਰਾਧ ਨੂੰ ਦਰਸਾਉਂਦੀਆਂ ਹਨ ਜਿਸ ਵਿੱਚ ਹਿੰਸਕ ਅਪਰਾਧ, ਧੋਖਾਧੜੀ, ਡਕੈਤੀ, ਜਿਨਸੀ ਅਪਰਾਧ ਅਤੇ ਹੋਰ ਸ਼ਾਮਲ ਹਨ ।