17 C
United Kingdom
Monday, September 7, 2026

More

    ਕਰੋਨਾਵਾਇਰਸ ਵਿਸ਼ਵ ਅੱਪਡੇਟ..!

    ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 44 ਹਜ਼ਾਰ ਤੋਂ ਪਾਰ..! ਜਦਕਿ ਇਨਫੈਕਟਿਡਾਂ ਦੀ ਗਿਣਤੀ 34 ਲੱਖ ਤੋ ਵਧੀ..!
    ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-

    ਜੌਨ ਹਾਪਕਿਨ ਯੂਨੀਵਰਸਿਟੀ ਦੇ ਅੰਕੜਿਆ ਮੁਤਾਬਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 44 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 34 ਲੱਖ ਨੂੰ ਪਾਰ ਕਰ ਗਈ ਹੈ। ਇੱਥੇ ਦੱਸ ਦਈਏ ਕਿ 11 ਲੱਖ 21 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ ਵਿਚ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਤਾਂ ਦਾ ਸਿਲਸਿਲਾ ਜਾਰੀ ਹੈ।ਜਾਨਸ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 1691 ਲੋਕਾਂ ਦੀ ਮੌਤ ਹੋਈ ਹੈ। ਇੱਥੇ ਮ੍ਰਿਤਕਾਂ ਦੀ ਗਿਣਤੀ 67 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ 11,60,774 ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਹੁਣ ਤੱਕ ਕੁੱਲ 67,444 ਲੋਕਾਂ ਦੀ ਮੌਤ ਹੋ ਚੁੱਕੀ ਹੈ।
    ਕੈਲੇਫੋਰਨੀਆਂ ਵਿੱਚ 52 ਹਜ਼ਾਰ ਤੋ ਵੱਧ ਲੋਕ ਕਰੋਨਾਂ ਪੀੜਤ ਹਨ ਅਤੇ 2 ਹਜ਼ਾਰ ਤੋ ਵੱਧ ਮੌਤਾਂ ਹੋ ਚੁੱਕੀਆਂ ਹਨ।
    ਕਨੇਡਾ ਵਿੱਚ ਹੁਣ ਤੱਕ ਕਰੋਨਾਂ ਨਾਲ 56 ਹਜ਼ਾਰ ਤੋ ਵੱਧ ਲੋਕ ਪੀੜਤ ਹਨ ਅਤੇ 3500 ਤੋ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    ਇਟਲੀ ਵਿਚ ਹੁਣ ਤੱਕ 28,710 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 209,328 ਪੀੜਤ ਹਨ।
    ਯੂਰਪ ਵਿਚ ਇਨਫੈਕਸ਼ਨ ਦੇ ਮਾਮਲੇ 15 ਲੱਖ ਦੇ ਪਾਰ ਹੋ ਕੇ 15,06,852 ਹੋ ਚੁੱਕੇ ਹਨ, ਜੋ ਪੂਰੀ ਦੁਨੀਆ ਦੇ ਕੁੱਲ ਅੰਕੜਿਆਂ ਦੇ ਲੱਗਭਗ ਅੱਧੇ ਹਨ। ਯੂਰਪ ਵਿਚ ਇਸ ਇਨਫੈਕਸ਼ਨ ਨਾਲ 1,40,268 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਜਿੱਥੇ ਕੋਰੋਨਾ ਦਾ ਸਭ ਤੋਂ ਵੱਧ ਅਸਰ ਪਿਆ ਹੈ ਉਹਨਾਂ ਵਿਚ ਇਟਲੀ, ਫਰਾਂਸ, ਸਪੇਨ, ਬ੍ਰਿਟੇਨ ਅਤੇ ਜਰਮਨੀ ਹਨ।
    ਭਾਰਤ ਵਿੱਚ ਮੌਤਾਂ ਦੀ ਗਿਣਤੀ 1,301 ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਦੇ ਹੁਣ ਤੱਕ ਕੁੱਲ 39,980 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚੋਂ 111 ਵਿਦੇਸ਼ੀ ਮਰੀਜ਼ ਸ਼ਾਮਲ ਹਨ। ਕੋਰੋਨਾ ਨਾਲ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵੀ ਤੇਜ਼ ਹੋਈ ਹੈ। ਹੁਣ ਤੱਕ 10,633 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
    ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 989 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ 19 ਹਜ਼ਾਰ ਪਾਰ ਪਹੁੰਚ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿਚ 23 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 440 ਹੋ ਗਈ ਹੈ। ਹੁਣ ਤੱਕ 4,817 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। 
    ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1103 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 208, ਲੁਧਿਆਣਾ 122, ਜਲੰਧਰ 124, ਮੋਹਾਲੀ ‘ਚ 94, ਪਟਿਆਲਾ ‘ਚ 90, ਹੁਸ਼ਿਆਰਪੁਰ ‘ਚ 86, ਤਰਨਾਰਨ 15, ਪਠਾਨਕੋਟ ‘ਚ 25, ਮਾਨਸਾ ‘ਚ 16, ਕਪੂਰਥਲਾ 15, ਫਰੀਦਕੋਟ 6, ਸੰਗਰੂਰ ‘ਚ 11, ਨਵਾਂਸ਼ਹਿਰ ‘ਚ 85, ਰੂਪਨਗਰ 15, ਫਿਰੋਜ਼ਪੁਰ ‘ਚ 27, ਬਠਿੰਡਾ 35, ਗੁਰਦਾਸਪੁਰ 29, ਫਤਿਹਗੜ੍ਹ ਸਾਹਿਬ ‘ਚ 16, ਬਰਨਾਲਾ 4, ਫਾਜ਼ਿਲਕਾ 4, ਮੋਗਾ 27, ਮੁਕਤਸਰ ਸਾਹਿਬ 49 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!