3.5 C
United Kingdom
Sunday, March 8, 2026

More

    ਐਂਡ੍ਰਾਇਡ ਫ਼ੋਨ

    ਰਾਜਵਿੰਦਰ ਰੌਂਤਾ
    ਸਾਡੀਆਂ
    ਦੋ ਪੀੜ੍ਹੀਆਂ ਗੁਜ਼ਰ ਗਈਆਂ ਨੇ
    ਚੰਗੇ ਦਿਨ
    ਡੀਕਦਿਆਂ ਡੀਕਦਿਆ
    ਮੇਰੀ ਦਾਦੀ ਵੀ ਸਿਲਾ ਚੁਗਣ ਜਾਂਦੀ ਸੀ
    ਮੇਰੀ ਮਾਂ ਵੀ ਬੱਲੀਆਂ
    ਚੁਗਣ ਜਾਂਦੀ
    ਉਸ ਨਾਲ ਮੇਰੀ
    ਭੈਣ ਵੀ ਤੁਰ ਜਾਂਦੀ
    ਦਾਦੀ ਵਰਜਦੀ
    ਕੁੜੀਏ ਤੇਰਾ ਸੂਟ ਪੁਰਾਣਾ
    ਘਸਿਆ ਵਾ
    ਪੀਪੂੰ ਹੋਇਆ
    ਰਹਿਣ ਦੇ
    ਇਹ ਤਾਂ ਸਾਨੂੰ ਵੀ
    ਕਹਿ ਕੇ
    ਕੜੈਨ ਖਾਧੀ ਘੁੱਟ ਜੀ ਭਰਦੀ
    ਹੁਣ ਮੇਰੀ ਘਰ ਵਾਲੀ
    ਵੀ ਜਾਂਦੀ ਹੈ
    ਕਮਬੈਨਾਂ ਦੇ ਵੱਢ ਚੋ
    ਸਿੱਟੇ ਚੁਗਣ
    ਕੱਲ੍ਹ ਮੇਰੀ ਕੁੜੀ ਆਖਦੀ
    ਮੈਨੂੰ ਵੀ ਮੋਬਾਈਲ ਲੈ ਦਿਓ
    ਹੁਣ ਸਾਡੀ ਪੜਾਈ ਹੁੰਦੀ ਅਾ
    ਆਨ ਲਾਇਨ
    ਮੈ ਫਿਰ ਪਿੱਛੇ ਰਹਿ ਜਉਂ
    ਮੈ ਕਿਹਾ
    ਕੁੜੀਏ
    ਕੈਪਟਨ ਨੇ ਵਾਅਦਾ ਤਾਂ ਕੀਤਾ ਸੀ
    ਭੇਜੂਗਾ ਨਵੇਂ ਸਮਾਰਟ ਫੋਨ
    ਡੀਕਲਾ
    ਚਾਰ ਕੁ ਦਿਨ ਹੋਰ
    ਮੈਨੂੰ ਹੈਰਾਨ ਜਿਹਾ ਕਰ ਦਿੱਤਾ
    ਚੌਥੀ ਚ ਪੜਦੀ ਰਾਣੋਂ ਨੇ
    ਸਰਕਾਰ ਦੀ
    ਵਾਅਦਿਆਂ ਦੀ ਪੰਡ ਚੋ
    ਲੀਰਾਂ ਫਰੋਲਦਿਆਂ
    ਫਿਰ ਬੋਲੀ
    ਆਹ ਕੀ ਕਰਨਾ ਮੈ ਹੁਣ
    ਝੋਲੇ ਚੋਂ ਕਿਤਾਬਾਂ ਕੱਢ ਕੇ
    ਮੋਢੇ ਪਾਕੇ
    ਚਲ ਮੰਮੀ ਚੱਲੀਏ
    ਕਣਕ ਚੁਗਣ
    ਫੇਰ ਈ ਆਊਗਾ
    ਸੈਕੰਡ ਹੈਂਡ
    ਐਂਡ੍ਰਾਇਡ ਫੋਨ।।
    ਰਾਜਵਿੰਦਰ ਰੌਂਤਾ,9876486187

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!