15.9 C
United Kingdom
Sunday, September 6, 2026

More

    ਰੋਟੀ

    ਹੱਥੀਂ ਕਿਰਤ ਕਰ ਕੇ ਰੋਟੀ ਕਮਾਉਣ ਵਾਲਿਆਂ ਨੂੰ ਮਜ਼ਦੂਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ,ਦੁਆਵਾਂ..! ਮਿਹਨਤਾਂ ਨੂੰ ਫਲ ਲੱਗਦੇ ਰਹਿਣ..!

    ਰੋਟੀ ਲਈ ਸਭ ਜੱਗ ਤੇ ਝੇੜੇ ,
    ਰੋਟੀ ਹੀ ਸਭ ਕਰੇ ਨਬੇੜੇ ,

    ਰੋਟੀ ਅੱਲਾ,ਪੀਰ, ਖੁਦਾ ਐ ,
    ਇਸਦਾ ਮਸਲਾ, ਅਲੱਗ ਜੁਦਾ ਐ,
    ਕੁਝ ਨੂੰ ਮਿਲਦੀ ਸੌਖੀ ਝਟ ਹੀ ,
    ਰੋਟੀ ਲਈ ਉਂਝ ਰੁਲਣ ਬਥੇਰੇ.!
    ਰੋਟੀ ਲਈ ਸਭ ਜੱਗ ਤੇ ਝੇੜੇ ..!

    ਕਰਨ ਗਜਾਵਾਂ, ਫਿਰਦੇ ਸਾਧੂ ,
    ਇਕਨਾਂ ਦੇ ਭਾਗਾਂ ਵਿੱਚ, ਵਾਧੂ ,
    ਰੋਟੀ ਬਿਨ ਐ ਕੂੜ, ਫ਼ਕੀਰੀ ,
    ਨਾਲ ਰੋਟੀਆਂ ਵਸਦੇ ਖੇੜੇ.!
    ਰੋਟੀ ਲਈ ਸਭ ਜੱਗ ਤੇ ਝੇੜੇ..!

    ਕਿਰਤੀ ਹੱਕ ਦੀ ਰੋਟੀ ਖਾਵੇ,
    ਨਾਲ ਮਿਹਨਤਾਂ ਜੱਗ ਰਜਾਵੇ,
    ਮਿਹਨਤਕਸ਼ ਨਾ ਮਿਹਨਤ ਛੱਡੇ ,
    ਬੇਸ਼ਕ ਰੱਟਣ ਪੈਣ ਬਥੇਰੇ..!
    ਰੋਟੀ ਲਈ ਸਭ ਜੱਗ ਤੇ ਝੇੜੇ ,
    ਰੋਟੀ ਹੀ ਸਭ ਕਰੇ ਨਬੇੜੇ ..!

    ਕੁਝ ਜੱਗ ਦੇ ਦਸਤੂਰ ਵੀ,ਤੱਕ ਲੈ,
    ਰੋਟੀ ਕਰੇ ਮਸ਼ਹੂਰ ਵੀ, ਤੱਕ ਲੈ ,
    “ਹੈਪੀ” ਜਿਥੇ ਕਦਰ ਰਿਜ਼ਕ ਦੀ,
    ਰੱਬ ਦੀ ਰਹਿਮਤ ਢੇਰ ਚੁਫੇਰੇ..!
    ਰੋਟੀ ਲਈ ਸਭ ਜੱਗ ਤੇ ਝੇੜੇ ,
    ਰੋਟੀ ਹੀ ਸਭ ਕਰੇ ਨਬੇੜੇ ..!

    “ਹੈਪੀ ਚੌਧਰੀ “ ਟੋਰਾਂਟੋ (ਕਨੇਡਾ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!