3.1 C
United Kingdom
Sunday, March 8, 2026

More

    ਐਸ ਟੀ ਐਫ ਵੱਲੋਂ ਅੰਤਰਰਾਸ਼ਟਰੀ ਸਮਗਲਰਾਂ ਕੋਲੋਂ 8 ਕਿਲੋ ਤੋਂ ਵੱਧ ਹੈਰੋਇਨ ਬਰਾਮਦ

    ਅਮ੍ਰਿਤਸਰ (ਰਾਜਿੰਦਰ ਰਿਖੀ)
    ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੀ ਐਸ ਟੀ ਐਫ ਦੇ ਮੁੱਖੀ ਸ੍ਰੀ ਹਰਪ੍ਰੀਤ ਸਿੰਘ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਆਈ. ਜੀ. ਬਾਰਡਰ ਰੇਂਜ (ਐਸ ਟੀ ਐਫ) ਸ੍ਰੀ ਕੌਸ਼ਤੁਭ ਸ਼ਰਮਾ ਦੀ ਯੋਜਨਾਬੰਦੀ ਅਤੇ ਸਹਾਇਕ ਇੰਸਪੈਕਟਰ ਜਨਰਲ ਸ੍ਰੀ ਰਛਪਾਲ ਸਿੰਘ ਦੀ ਅਗਵਾਈ ਹੇਠ ਕੰਮ ਕਰਦੇ ਡੀ ਐਸ ਪੀ ਸ੍ਰੀ ਵਰਿੰਦਰ ਮਹਾਜਨ ਨੇ ਦੋ ਵੱਖ-ਵੱਖ ਉਪਰੇਸ਼ਨਾਂ ਵਿਚ ਤਿੰਨ ਮੁਲਜ਼ਮਾਂ ਕੋਲੋਂ 8 ਕਿਲੋ 690 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
    ਸ. ਰਛਪਾਲ ਸਿੰਘ ਏ. ਆਈ. ਜੀ. ਨੇ ਦੱਸਿਆ ਕਿ 30 ਅਪ੍ਰੈਲ ਨੂੰ ਐਸ ਟੀ ਐਫ ਬਾਰਡਰ ਰੇਂਜ ਅੰਮਿ੍ਰਤਸਰ ਵੱਲੋਂ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਐਸ ਟੀ ਐਫ ਐਸ. ਏ. ਐਸ. ਨਗਰ ਵਿਖੇ ਮੁਖਬਰੀ ਦੇ ਅਧਾਰ ਉਤੇ ਮੁਕੱਦਮਾ ਦਰਜ ਕੀਤਾ ਗਿਆ ਕਿ ਪਾਕਿਸਤਾਨ ਤੋਂ ਸਮਗਲਿੰਗ ਹੋਈ ਹੈਰੋਇਨ ਬੀ.ਐਸ.ਐਫ. ਸੈਕਟਰ ਅਜਨਾਲਾ ਦੇ ਖੇਤਰ ਵਿਚ ਭਾਰਤ-ਪਾਕਿ ਸੀਮਾ ਵਿਚ ਤਾਰਾਂ ਤੋਂ ਪਾਰ ਲੁਕਾ ਕੇ ਰੱਖੀ ਹੋਈ ਹੈ। ਡੀ. ਐਸ. ਪੀ. ਵਰਿੰਦਰ ਮਹਾਜਨ ਨੇ ਤਫਤੀਸ਼ ਆਰੰਭ ਕੀਤੀ ਅਤੇ ਇਸ ਸਬੰਧੀ ਕਰਮ ਸਿੰਘ ਉਰਫ ਗਾਲੂ ਪੁੱਤਰ ਕੁਲਵੰਤ ਸਿੰਘ ਉਰਫ ਭਗਤ ਸਿੰਘ ਵਾਸੀ ਕਮੀਰਪੁਰ ਚੱਕ ਬਾਲਾ ਥਾਣਾ ਰਮਦਾਸ ਨੂੰ ਕੱਲ ਗਿ੍ਰਫਤਾਰ ਕੀਤਾ। ਇਸ ਦੀ ਨਿਸ਼ਾਨਦੇਹੀ ਉਤੇ ਬੀ. ਐਸ. ਐਫ. ਦੀ ਮਦਦ ਨਾਲ ਖੇਤਾਂ ਵਿਚੋਂ 6 ਕਿਲੋ 690 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ।
    ਉਨਾਂ ਦੱਸਿਆ ਕਿ ਇਸੇ ਵਕਤ ਹੀ ਸਾਡੀ ਟੀਮ ਨੂੰ ਸੂਹ ਮਿਲੀ ਕਿ ਗੁਰਵਿੰਦਰ ਸਿੰਘ ਉਰਫ ਮਾਨ ਸਿੰਘ ਵਾਸੀ ਜੱਜੇਆਣੀ ਥਾਣਾ ਮਜੀਠਾ ਅਤੇ ਸੰਦੀਪ ਸਿੰਘ ਉਰਫ ਸੋਨੂੰ ਪਿੰਡ ਕੋਟ ਧਰਮ ਚੰਦ ਖੁਰਦ ਥਾਣਾ ਝਬਾਲ ਸਕਾਰਪਿਉ ਗੱਡੀ ਨੰਬਰ ਪੀ ਬੀ 07 ਯੂ 9327 ਵਿਚ ਹੈਰੋਇਨ ਸਪਲਾਈ ਕਰਨ ਲਈ ਰਮਦਾਸ ਤੋਂ ਅਨਜਾਲਾ ਨੂੰ ਆ ਰਹੇ ਹਨ। ਇਸ ਇਤਲਾਹ ਉਤੇ ਏ. ਐਸ. ਆਈ. ਕੁਲਵਿੰਦਰ ਸਿੰਘ, ਏ ਐਸ ਆਈ ਸੁਰਜੀਤ ਸਿੰਘ, ਏ ਐਸ ਆਈ ਕਸ਼ਮੀਰ ਸਿੰਘ, ਏ ਐਸ ਆਈ ਦਿਲਬਾਗ ਸਿੰਘ ਅਤੇ ਏ ਐਸ ਆਈ ਗੁਰਸੇਵਕ ਸਿੰਘ ਵੱਲੋਂ ਗੁੱਜਰਪੁਰਾ ਨੇੜੇ ਨਾਕਾਬੰਦੀ ਕਰ ਲਈ ਗਈ। ਡੀ ਐਸ ਪੀ ਵਰਿੰਦਰ ਮਹਾਜਨ ਵੀ ਮੌਕੇ ਉਤੇ ਪੁੱਜ ਗਏ।
    ਐਸ ਟੀ ਐਫ ਟੀਮ ਨੇ ਗੱਡੀ ਆਉਂਦੀ ਵੇਖ ਰੁੱਕਣ ਦਾ ਇਸ਼ਾਰਾ ਕੀਤਾ, ਪਰ ਕਥਿਤ ਦੋਸ਼ੀਆਂ ਨੇ ਗੱਡੀ ਰੋਕਣ ਦੀ ਥਾਂ ਟੀਮ ਮੈਂਬਰਾਂ ਉਤੇ ਚੜਾਉਣ ਦਾ ਯਤਨ ਕੀਤਾ ਅਤੇ ਐਸ ਟੀ ਐਫ ਟੀਮ ਨੇ ਸੜਕ ਕਿਨਾਰੇ ਛਾਲਾਂ ਮਾਰ ਕੇ ਜਾਨ ਬਚਾਈ। ਏ. ਐਸ. ਆਈ. ਦਿਲਬਾਗ ਸਿੰਘ ਨੇ ਸਕਾਰਪਿਉ ਦਾ ਪਿੱਛਾ ਕਰਦੇ ਆਪਣੀ ਗੱਡੀ ਅੱਗੇ ਲਗਾ ਲਈ, ਪਰ ਸਮਗਲਰਾਂ ਨੇ ਗੱਡੀ ਰੋਕਣ ਦੀ ਥਾਂ ਐਸ ਟੀ ਐਫ ਦੀ ਟੀਮ ਦੀ ਗੱਡੀ ਨੂੰ ਟੱਕਰ ਮਾਰੀ ਤੇ ਫਿਰ ਗੱਡੀ ਭਜਾ ਲਈ। ਡੀ. ਐਸ. ਪੀ ਵਰਿੰਦਰ ਮਹਾਜਨ ਅਤੇ ਟੀਮ ਨੇ ਸਵੈ ਰੱਖਿਆ ਲਈ ਕਥਿਤ ਦੋਸ਼ੀਆਂ ਦੀ ਗੱਡੀ ਦੇ ਟਾਇਰਾਂ ਵੱਲ ਗੋਲੀਆਂ ਵੀ ਮਾਰੀਆਂ। ਇਸ ਤਰਾਂ ਕਰੀਬ 20-25 ਮਿੰਟ ਦੇ ਪਿੱਛੇ ਮਗਰੋਂ ਚੱਕ ਮਿਸ਼ਰੀ ਖਾਂ ਨੇੜੇ ਇਨਾਂ ਨੂੰ ਕਾਬੂ ਕਰ ਲਿਆ ਅਤੇ ਗੱਡੀ ਵਿਚੋਂ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਸਕਾਰਪਿਉ ਚਾਲਕ ਸੰਦੀਪ ਸਿੰਘ ਉਰਫ ਸੋਨੂੰ ਦੀ ਖੱਬੀ ਲੱਤ ਵਿਚ ਗੋਲੀ ਲੱਗਣ ਕਾਰਨ ਉਸ ਨੂੰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸਦਾ ਸਾਥੀ ਗੁਰਵਿੰਦਰ ਸਿੰਘ ਪੁਲਿਸ ਦੀ ਗਿ੍ਰਫਤ ਵਿਚ ਹੈ। ਦੋਸ਼ੀਆਂ ਉਤੇ ਮੁਕਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!