3.1 C
United Kingdom
Sunday, March 8, 2026

More

    ਪੰਜਾਬੀ ਲੋਕ ਗਾਇਕ ਜੇ. ਕਿੰਗਰਾ ਨਵੇਂ ਗੀਤ “ਕੁਦਰਤ” ਨਾਲ ਹੋ ਰਿਹਾ ਸਨਮੁੱਖ

    ਪੰਜ ਦਰਿਆ ਬਿਊਰੋ


    ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਪਹੁੰਚ ਜਾਣ ਪਰ ਆਪਣੀ ਮਿੱਟੀ ,ਆਪਣੇ ਦੇਸ਼ ਅਤੇ ਪਿੰਡਾਂ ਨਾਲ ਸਦਾ ਹੀ ਮੋਹ ਰੱਖਦੇ ਰਹੇ ਹਨ ।ਇਸ ਦੀ ਮਿਸਾਲ ਪੰਜਾਬੀ ਸੰਗੀਤਕ ਦੁਨੀਆਂ ਦੇ ਦੋ ਚਮਕਦੇ ਸਿਤਾਰੇ ਹਨ, ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ (ਆਸਟ੍ਰੇਲੀਆ) ਅਤੇ ਪੰਜਾਬੀ ਲੋਕ ਗਾਇਕ ਜੇ. ਕਿੰਗਰਾ (ਅਮਰੀਕਾ) ,ਜਿੰਨਾ ਨੇ ਸਦਾ ਹੀ ਕੁਝ ਨਵਾਂ ਲਿਖਣ ਅਤੇ ਗਾ ਕੇ ਰੱਬ ਵਰਗੇ ਸ੍ਰੋਤਿਆਂ ਨੂੰ ਗੀਤਾਂ ਰਾਹੀਂ ਕੋਈ ਨਾ ਕੋਈ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।ਸੋ ਅੱਜ ਕਰੋਨਾ ਦੇ ਡਰ ਨਾਲ ਸਾਰੀ ਦੁਨੀਆਂ ਆਪੋ ਆਪਣੇ ਘਰਾਂ ਵਿੱਚ ਸਹਿਮੀ ਬੈਠੀ ਹੈ, ਕੁਦਰਤ ਨਾਲ ਛੇੜਛਾੜ ਬੰਦੇ ਨੂੰ ਕਿੰਨੀ ਕੁ ਮਹਿੰਗੀ ਪੈੰਦੀ ਹੈ, ਭਾਂਵੇਂ ਸਾਰੀ ਦੁਨੀਆਂ ਇਹ ਨਤੀਜੇ ਅੱਜ ਵੇਖ ਹੀ ਰਹੀ ਹੈ। ਪਰ ਕੁਦਰਤ ਨਾਲ ਪਿਆਰ ਕਰਨ ਦੇ ਰੰਗੀਨ ਸੁਪਨੇ ਜੋ “ਗੀਤਕਾਰ ਸੁਰਜੀਤ ਸੰਧੂ” ਨੇ ਖੁੱਲ੍ਹੀਆਂ ਅੱਖਾਂ ਨਾਲ ਵੇਖ ਕੇ ਕਾਗਜ ਤੇ ਝਰੀਟੇ ਹਨ ,ਉਨਾਂ ਸ਼ਬਦਾਂ ਨੂੰ “ਜੇ ਕਿੰਗਰਾ” ਨੇ ਮਿੱਠੀ ਅਵਾਜ ਵਿੱਚ ਗਾਇਆ ਅਤੇ ਸੰਗੀਤਕ ਧੁੰਨਾਂ ਨਾਲ “ਸੰਗੀਤਕਾਰ ਹਰਜੀਤ ਗੁੱਡੂ” ਨੇ ਸ਼ਿੰਗਾਰ ਕੇ “ਕਿੰਗਰਾ ਰਿਕਾਰਡਜ” ਰਾਹੀ ਤੁਹਾਡੇ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।ਤੁਹਾਡੇ ਸਭ ਦੋਸਤਾਂ ਮਿੱਤਰਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ। “ਕੁਦਰਤ” ਗੀਤ ਲੈ ਕੇ ਜਲਦ ਹਾਜਰ ਹੋ ਰਹੇ ਦੋਨਾਂ ਵੀਰਾਂ ਨੂੰ ਪ੍ਰਸਿੱਧ ਗੀਤਕਾਰ ਮੰਗਲ ਹਠੂਰ,ਪ੍ਰਸਿੱਧ ਗੀਤਕਾਰ ਜਰਨੈਲ ਸਿੰਘ ਘੋਲੀਆ,ਪ੍ਰਸਿੱਧ ਗੀਤਕਾਰ ਅਮਰਜੀਤ ਘੋਲੀਆ ਅਤੇ ਪ੍ਰਸਿੱਧ ਮੌਡਲ ਮਨਦੀਪ ਜਗਰਾਂਓ ਨੇ ਇਸ ਚੰਗੇ ਕਾਰਜ਼ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!