11.4 C
United Kingdom
Sunday, June 7, 2026

More

    ਕਿੱਥੇ ਗਏ ਹਲ

    ਜਸਬੀਰ ਦੋਲੀਕੇ (ਨਿਊਜ਼ੀਲੈਂਡ)

    ਕਿੱਥੇ ਗਏ ਹਲ ਕਿੱਥੇ ਗਈਆਂ ਨੇ ਪਜਾਲੀਆਂ
    ਗੱਡੇ, ਜਾਤੂ, ਅੜਲੀਆਂ, ਡੱਬੇ ਬੱਗੇ ਦੀਆਂ ਉਗਾਲ਼ੀਆਂ…..।
    ਖੂਹ ਦੀਆਂ ਟਿੰਡਾਂ, ਗਾਧੀ, ਕੁੱਤੇ ਦੀ ਅਵਾਜ਼ ਓਹ
    ਛਿੱਕਲ਼ੀਆਂ, ਘੂੰਗਰੂ ਤੇ ਝਾਬੂ ਪਾਉਣ ਦਾ ਰਿਵਾਜ ਓਹ…..।
    ਦਿਸਣ ਨਾ ਦੁਆਬੇ ‘ਚ ਕਪਾਹਾਂ ਹੁਣ ਖਿੜੀਆਂ
    ਕਿੱਥੇ ਗਾਇਬ ਹੋਈਆਂ ਮੋਰ, ਗਿਰਝਾਂ ਤੇ ਚਿੜੀਆਂ…..।
    ਪਿੱਤਲ਼ ਦੇ ਛੱਨੇ, ਪਰਾਤਾਂ, ਕੰਗਣੀ ਗਲਾਸ ਨੀ
    ਸਟੀਲ ਨਾਲ ਭਰੀਆਂ ਨੇ ਪਰ ਡਾਟਾਂ ਨੇ ਉਦਾਸ ਨੀ…..।
    ਚਰਖੇ, ਸੰਦੂਕ, ਹੱਥ ਵਾਲ਼ੀਆਂ ਓਹ ਚੱਕੀਆਂ
    ਦਰੀਆਂ ਤੇ ਖੇਸ, ਸ਼ੀਸ਼ੇ ਵਾਲ਼ੀਆਂ ਓਹ ਪੱਖੀਆਂ…..।
    ਸੁੰਨੇ ਦਰਵਾਜ਼ੇ ਕੋਲ ਆਲ਼ੇ ਵੀ ਆਲੋਪ ਨੇ
    ਲਿੱਪਣ ਲਿਪਾਉਣ ਮੁੱਕਾ ਤਾਂ ਹੀ ਲੱਖਾਂ ਰੋਗ ਨੇ….।
    ਸੁੰਨੇ ਬੋਹੜ, ਪਿਪੱਲ ਤੇ ਸੱਥਾਂ ਵੀ ਵੈਰਾਨ ਨੇ
    ਕਹਿੰਦੇ ਵੱਧਦੀ ਆਬਾਦੀ ਪਰ ਕਿੱਥੇ ਇਨਸਾਨ ਨੇ …..।
    ਬਾਰਾਂ ਟਾਣੀ, ਪਿੱਠੂ ਕੈਮ, ਵਾਂਟੇ ਕੌਣ ਖੇਲਦਾ
    ਹਰ ਇੱਕ ਕੈਦੀ ਅੱਜ ਆਪਣੀ ਹੀ ਜੇਲਦਾ….।
    ਕਿੱਥੇ ਗਏ ਮਖੌਲ, ਹਾਸੇ ਠੱਠੇ ਤੇ ਸ਼ਰਾਰਤਾਂ
    ਦੇਵੇਗਾ ਜਵਾਬ ਕੌਣ ਸਮਾਂ ਪਾਉਂਦਾ ਏ ਬੁਝਾਰਤਾਂ…..।
    ਲੋਕਾਂ ਨੇ ਮੁਹੱਬਤਾਂ ਦਾ ਵਰਕਾ ਹੀ ਸੀ ਪਾੜਤਾ
    ਉੱਤੋਂ ਆ ਕੋਰੋਨਾ ਨੇ ਇਹ ਚੰਨ ਨਵਾਂ ਚਾੜਤਾ…..।

    ਜਸਬੀਰ ਦੋਲੀਕੇ (ਨਿਊਜ਼ੀਲੈਂਡ) +642102387106

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!