
ਸੁਖਚੈਨ ਸਿੰਘ,ਠੱਠੀ ਭਾਈ
ਬੰਦਿਆਂ ਤੂੰ ਤਾਂ ਬੜਾ ਚਤਰ ਚਲਾਕ,
ਗੋਲੀ ਮਾਰ ਕੇ ਵੈਰੀ ਕਰਦਾ ਹਲਾਕ,
ਹੁਣ ਕਿੱਧਰ ਗਈ ਹੈਂਕੜਬਾਜ਼ੀ ਤੇਰੀ,
ਛੋਟੇ ਜਿਹੇ ਕਰੋਨਾ ਮੱਤ ਮਾਰ’ਤੀ ਤੇਰੀ।
ਵੱਡੇ ਵੱਡੇ ਤੇਰੇ ਕੋਲ ਹਥਿਆਰ
ਹਮਲਾ ਕਰਦੇ ਸਰਹੱਦੋਂ ਪਾਰ
ਹੁਣ ਕਿੱਧਰ ਗਈ ਉਏ ਦਲੇਰੀ,
ਛੋਟੇ ਜਿਹੇ ਕਰੋਨਾ ਮੱਤ ਮਾਰ’ਤੀ ਤੇਰੀ।
ਇੰਮਪੋਰਟਡ ਨੇ ਤੇਰੇ ਕੋਲ ਗੱਡੀਆਂ,
ਹੁਣ ਨਹੀਂ ਕਦੇ ਰੋਡ ‘ਤੇ ਕੱਢੀਆਂ?
ਪਲਾਂ ਵਿੱਚ ਹੀ ਢਾਹ ਗਿਆ ਢੇਰੀ
ਛੋਟੇ ਜਿਹੇ ਕਰੋਨਾ ਮੱਤ ਮਾਰ’ਤੀ ਤੇਰੀ।
ਆਪੇ ਤੂੰ ਘਰਾਂ ‘ਚ ਕੈਦ ਹੋ ਗਿਆ
ਮਾਨਸਿਕ ਰੋਗੀ ਵੈਦ ਹੋ ਗਿਆ,
ਸੁਖਚੈਨ ਹੁਣ ਨਾ ਪਾਵੇਂ ਬਾਹਰ ਤੂੰ ਫੇਰੀ?
ਛੋਟੇ ਜਿਹੇ ਕਰੋਨਾ ਮੱਤ ਮਾਰ’ਤੀ ਤੇਰੀ।
ਸਕੂਲ ਕਾਲਜ ਵੀ ਬੰਦ ਹੋ ਗਏ
ਬਰਾਤ ਤੋਂ ਬਿਨਾਂ ਹੀ ਨੰਦ ਹੋ ਗਏ
ਸਸਕਾਰ ‘ਤੇ ਵੀ ਲੋੜ ਨਾ ਤੇਰੀ
ਛੋਟੇ ਜਿਹੇ ਕਰੋਨਾ ਮੱਤ ਮਾਰ’ਤੀ ਤੇਰੀ।
ਸੁਖਚੈਨ ਸਿੰਘ,ਠੱਠੀ ਭਾਈ,
8437932924