ਪੰਜਾਬੀ ਮਾਂ ਬੋਲੀ ਦਾ ਉੱਚ ਦੁਮਾਲੜਾ ਗਾਇਕ ਹੈ ਗਿੱਲ ਹਰਦੀਪ।
ਮੋਗਾ ਜ਼ਿਲ੍ਹਾ ਹੀਰਿਆਂ ਦੀ ਖਾਨ ਹੈ। ਅੱਜ ਗੱਲ ਕਰਦੇ ਹਾਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਗਾਇਕ ਗਿੱਲ ਹਰਦੀਪ ਦੀ, ਜਿਸ ਦੀ ਆਵਾਜ਼ ਵਿੱਚ ਆਏ ਜਿਹੜੇ ਮਰਜ਼ੀ ਗੀਤ ਨੂੰ ਯਾਦ ਕਰ ਲਵੋ, ਹਰ ਗੀਤ ਅਣਮੁੱਲਾ ਹੋ ਨਿੱਬੜਦਾ ਹੈ। ਹੁਣ ਗੱਲ ਕਰਦੇ ਹਾਂ ਮੰਡੀ ਕਲਾਂ ਵਾਲੇ ਹਰਫੂਲ ਬਾਈ ਦੇ ਗੀਤ ” ਪੁੱਤ ਘਰਾਣੇ ਦੇ” ਦੀ ਜਿੱਥੇ ਬਾਈ ਹਰਫੂਲ ਨੇ ਇਸ ਇਸ ਗੀਤ ਤੇ ਦਿਲ ਨਾਲ ਕਲਮ ਚਲਾ ਕੇ ਕਲਮ ਦੀ ਕੁੱਖ ਚੋਂ’ ਇੱਕ ਅਮਰ ਗੀਤ ਨੂੰ ਜਨਮ ਦਿੱਤਾ ਹੈ, ਉੱਥੇ ਗਿੱਲ ਹਰਦੀਪ ਵੀ ਘੱਟ ਨਹੀਂ ਰਿਹਾ। ਸਾਉਣ ਦੇ ਮਹੀਨੇ ਗਰਜਦੀ ਬਿਜਲੀ ਵਰਗੀ ਆਵਾਜ਼ ਨੂੰ ਸ਼ਾਇਦ ਬਾਈ ਹਰਫੂਲ ਦੀ ਕਲਮ ਦਾ ਇੰਤਜ਼ਾਰ ਸੀ। “ਪੰਜ ਦਰਿਆ” ਆਉਣ ਵਾਲੇ ਸਮੇਂ ਵਿੱਚ ਕਲਮ ਅਤੇ ਆਵਾਜ਼ ਤੋੰ ਇਸ ਤਰ੍ਹਾਂ ਦੇ ਅਮਰ ਲੋਕ ਗੀਤਾਂ ਦੀ ਆਸ ਰੱਖਦਾ ਹੈ।
ਆਮੀਨ !!!!!!
-ਪੰਜ ਦਰਿਆ ਬਿਊਰੋ