3.1 C
United Kingdom
Sunday, March 8, 2026

More

    ਸੰਗਰੂਰ ‘ਚ ਕੋਰੋਨਾ ਦੇ ਹਾਲਾਤ ਜਾਣੋ ਕੀ ਹਨ?

    ਸੰਗਰੂਰ (ਪੰਜ ਦਰਿਆ ਬਿਊਰੋ)

    ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਜ਼ਿਲੇ ਸੰਗਰੂਰ ਦੇ 3 ਕੇਸਾਂ ਦੀ ਰਿਪੋਰਟ ਨੈਗੇਟਿਵ ਆ ਗਈ ਸੀ, ਜਿਸ ਨਾਲ ਸੰਗਰੂਰ ਗਰੀਨ ਜੋਨ ‘ਚ ਆ ਗਿਆ ਸੀ ਪਰ ਬੀਤੇ ਕੱਲ੍ਹ ਇਕ ਕੋਰੋਨਾ ਪਾਜ਼ੇਟਿਵ ਜੋ ਕਿ ਨਾਂਦੇੜ ਸਾਹਿਬ ਤੋਂ ਆਇਆ ਸੀ ਪਰ ਅੱਜ 2 ਹੋਰ ਕੇਸਾਂ ਦੇ ਪਾਜ਼ੇਟਿਵ ਆਉਣ ‘ਤੇ ਦਹਿਸ਼ਤ ਦਾ ਮਾਹੋਲ ਬਣ ਗਿਆ ਸੀ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਰਣਧੀਰ ਸਿੰਘ (50) ਸਾਲ ਜੋ ਕਿ ਆਪਣੀ ਪਤਨੀ ਨਾਲ ਟੈਕਸੀ ਰਾਹੀਂ ਨਾਂਦੇੜ ਸਾਹਿਬ ਤੋਂ ਆਇਆ ਸੀ, ਅਤੇ ਇਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਇਸ ਦੀ ਪਤਨੀ ਦੀ ਨੈਗੇਟਿਵ ਆਈ ਹਨ। ਇਸੇ ਤਰ੍ਹਾਂ ਕਮਲਦੀਪ ਸਿੰਘ (39) ਸਾਲਾ ਆਪਣੇ ਪੰਜ ਸਾਥੀਆਂ ਨਾਲ ਕੈਥਲ ਤੋਂ ਕੰਬਾਈਨ ਰਾਹੀਂ ਆਏ ਸਨ, ਜੋ ਕਿ ਪਾਜ਼ੇਟਿਵ ਪਾਇਆ ਗਿਆ ਹੈ, ਅਤੇ ਉਸ ਦੇ ਸਾਥੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!