ਰਣਜੀਤ ਸਿੰਘ ਹਠੂਰ
ਅੰਦਰ ਵੀ ਸੰਗੀਤ ਹੈ
ਬਾਹਰ ਵੀ ਸੰਗੀਤ ਹੈ
ਜਾਣੂ ਦੋਹਾਂ ਦੀ ਤਾਰ ਦਾ
ਸੰਗੀਤਕਾਰ ਹੈ
ਜੋ ਸੁਰਾਂ ਨੂੰ ਪਿਆਰਦਾ ਸੰਗੀਤਕਾਰ ਹੈ

ਦਿਲ ਵਿੱਚ ਜੀਹਦੇ ਉਮੰਗ ਹੈ
ਥਿਰਕਦੀ ਤਰੰਗ ਹੈ
ਲੂੰ ਲੂੰ ਵਿੱਚ ਝਰਨਾਹਟਾਂ
ਨੱਚਦਾ ਅੰਗ ਅੰਗ ਹੈ
ਆਸ਼ਕ ਜੋ ਬਹਾਰ ਦਾ
ਸੰਗੀਤਕਾਰ ਹੈ …..
ਜੋ ਸੁਰਾਂ ਨੂੰ ਪਿਆਰਦਾ
ਸੰਗੀਤਕਾਰ ਹੈ …
ਨੈਣਾਂ ਨੂੰ ਰੁਸ਼ਨਾਅ ਦਏ
ਰੂਹਾਂ ਨੂੰ ਧੜਕਣ ਲਾ ਦਏ
ਉਂਗਲ਼ਾਂ ਚ’ ਜੀਹਦੇ ਬਰਕਤਾਂ
ਹਰ ਸ਼ੈਅ ਨੂੰ ਨੱਚਣ ਲਾ ਦਏ
ਜਾਦੂਗਰ ਖ਼ੁਮਾਰ ਦਾ
ਸੰਗੀਤਕਾਰ ਹੈ…
ਜੋ ਸੁਰਾਂ ਨੂੰ ਪਿਆਰਦਾ
ਸੰਗੀਤਕਾਰ ਹੈ …
ਇਹ ਗੀਤ ਜੋ ਰਣਜੀਤ ਦੇ
ਪਿਆਸੇ ਨੇ ਸੰਗੀਤ ਦੇ
ਜਾਂ ਇਹ ਕਿੱਸੇ ਦਰਦ ਦੇ
ਜਾਂ ਇਹ ਕਿੱਸੇ ਪ੍ਰੀਤ ਦੇ
ਗੀਤਾਂ ਨੂੰ ਸ਼ਿੰਗਾਰਦਾ
ਇਹ ਗੀਤਕਾਰ ਹੈ….
ਜੋ ਸੁਰਾਂ ਨੂੰ ਪਿਆਰਦਾ
ਸੰਗੀਤਕਾਰ ਹੈ ….
ਗੀਤਕਾਰ
ਰਣਜੀਤ ਸਿੰਘ ਹਠੂਰ
99155 13137