ਜੈਸਲਮੇਰ ਤੋ ਆਏ 28 ਮਜ਼ਦੂਰਾਂ ਨੂੰ ਢੁੱਡੀਕੇ ਆਈਸੋਲੇਸ਼ਨ ਸੈਟਰ ਵਿਖੇ ਕੀਤਾ ਦਾਖਲ
ਮੋਗਾ (ਮਿੰਟੂ ਖੁਰਮੀ)

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਕਰੋਨਾ ਵਿਰੁੱਧ ਛੇੜੀ ਗਈ ਲੜਾਈ ਜੰਗੀ ਪੱਧਰ ਤੇ ਜਾਰੀ ਹੈ। ਕਰੋਨਾ ਵਿਰੁੱਧ ਛੇੜੀ ਗਈ ਜੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਲੜਾਈ ਲੜ ਰਹੇ ਹਨ ਅਤੇ ਇਨ੍ਹਾਂ ਵੱਲੋ ਆਮ ਲੋਕਾਂ ਨੂੰ ਇਸਤੋ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਤੋ ਨੰਦੇੜ ਸਾਹਿਬ ਕੁੱਲ 118 ਸ਼ਰਧਾਲੂ ਗਏ ਹਨ। ਇਨ੍ਹਾਂ ਵਿੱਚੋ 90 ਸ਼ਰਧਾਲੂ ਜ਼ਿਲ੍ਹੇ ਵਿੱਚ ਵਾਪਸ ਪਰਤੇ ਹਨ ਇਨ੍ਹਾਂ ਸਾਰਿਆਂ ਦੇ ਕਰੋਨਾ ਵਾਈਰਸ ਸਬੰਧੀ ਸੈਪਲ ਇਕੱਤਰ ਕੀਤੇ ਗਏ ਹਨ ਅਤੇ ਇਨ੍ਹਾਂ ਸੇੈਪਲਾਂ ਨੂੰ ਟੈਸਟ ਲਈ ਭੇਂਜ ਦਿੱਤਾ ਗਿਆ ਹੈ। ਸਾਰੇ ਸ਼ਰਧਾਲੂਆਂ ਨੂੰ ਧਰਮਕੋਟ ਵਿਖੇ ਸਥਿਤ ਆਈਸੋਲੇਸ਼ਨ ਸੈਟਰ ਵਿੱਚ ਦਾਖਲ ਕੀਤਾ ਜਾ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਸਿਹਤ ਟੀਮਾਂ ਧਿਆਨ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਇਸ ਤੋ ਇਲਾਵਾ ਜਿਲ੍ਹਾ ਮੋਗਾ ਵਿੱਚ 28 ਮਜਦੂਰ ਜੈਸਲਮੈਰ ਤੋ ਆਏ ਹਨ ਜਿੰਨ੍ਹਾਂ ਨੂੰ ਢੁੱਡੀਕੇ ਵਿਖੇ ਸਥਿਤ ਆਈਸੋਲੇਸ਼ਨ ਸੈਟਰ ਜੋ ਕਿ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਵਿੱਚ ਬਣਾਇਆ ਗਿਆ ਹੈ ਵਿੱਚ ਰੱਖਿਆ ਗਿਆ ਹੈ।