“ਸੋਨੀ ਠੁੱਲੇਵਾਲ”

ਜੇ ਸਾਨੂੰ ਮਿਲਣਾ ਤਾਂ ਮੁੁਖੌਟਾ ਲਾਹ ਕੇ ਮਿਲ,
ਜੀਹਨੂੰ ਵੀ ਰੱਬ ਮੰਨਦੈ ਉਹਨੂੰ ਧਿਆ ਕੇ ਮਿਲ।
ਨੀਤ ਵਿੱਚ ਬਦਨੀਤੀਆਂ ਨਾ ਸੱਜਣਾ ਹੋਣ ਤੇਰੇ,
ਫੇਰ ਬੇਸ਼ੱਕ ਤੂੰ ਅੱਧੀ ਰਾਤ ਨੂੰ ਆ ਕੇ ਮਿਲ।
ਮੁੜਕੇ ਨਾ ਵੇਖੀ ਕਦੇ ਸੱਕ ਦੀ ਨਿਗਾਹ ਨਾਲ,
ਜੋ ਅਜਮਾਉਣਾ ਪਹਿਲਾਂ ਹੀ ਅਜਮਾ ਕੇ ਮਿਲ।
ਚੇਹਰੇ ਪੜਨ ਦੀ ਤਾਂ ਸਾਨੂੰ ਅਜੇ ਤਾਲੀਮ ਨਹੀ,
ਦਿਲ ਆਪਣੇ ਨੂੰ ਕੋਰਾ ਕਾਗਜ਼ ਬਣਾ ਕੇ ਮਿਲ।
ਜੇ ਇੱਕ ਵੀ ਟੁੱਟੇ ਸੱਜਣਾ ਤਾਂ ਮੈਂ ਮਰ ਜਾਵਾ,
ਧੁਰ ਅੰਦਰ ਤੋਂ ਸਾਰੀਆਂ ਸੌਹਾ ਖਾ ਕੇ ਮਿਲ।
ਛੱਡ ਦੇ ਰੌਲਾ ਜਾਤਾਂ ਧਰਮਾਂ ਮਜ਼ਹਬਾ ਦਾ,
ਮਨ ਆਪਣੇ ਦੇ ਸਾਰੇ ਬੋਝ ਮਿਟਾ ਕੇ ਮਿਲ।
ਅਸੀਂ ਚੋਰੀ ਛੁੱਪੇ ਮੁਲਾਕਾਤ ਕਦੇ ਨਹੀ ਕਰਨੀ,
“ਸੋਨੀ” ਸਰੇਆਮ ਤੂੰ ਸਾਨੂੰ ਆਪਣਾ ਕੇ ਮਿਲ।